IND vs ENG : ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਟੀਮ ਇੰਡੀਆ ਨੂੰ ਚੁਣੌਤੀ ਦੇਣ ਆ ਰਿਹੈ ਇੰਗਲੈਂਡ ਦਾ ਧਾਕੜ ਖਿਡਾਰੀ

Saturday, Jun 21, 2025 - 03:58 PM (IST)

IND vs ENG : ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਟੀਮ ਇੰਡੀਆ ਨੂੰ ਚੁਣੌਤੀ ਦੇਣ ਆ ਰਿਹੈ ਇੰਗਲੈਂਡ ਦਾ ਧਾਕੜ ਖਿਡਾਰੀ

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਇੰਗਲੈਂਡ ਦੇ ਲੀਡਜ਼ 'ਚ ਖੇਡਿਆ ਜਾ ਰਿਹਾ ਹੈ, ਜਿਸ 'ਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੱਡੇ ਸਕੋਰ ਵੱਲ ਵਧਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੰਗਲੈਂਡ ਦਾ ਧਾਕੜ ਤੇਜ਼ ਗੇਂਦਬਾਜ਼ ਮਾਰਕ ਵੁੱਡ, ਜੋ ਕਿ ਜ਼ਖ਼ਮੀ ਹੋਣ ਕਾਰਨ ਪਹਿਲੇ ਮੈਚ 'ਚ ਨਹੀਂ ਖੇਡ ਸਕਿਆ, ਦੇ ਲੜੀ ਦੇ 5ਵੇਂ ਮੁਕਾਬਲੇ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ। 

ਜ਼ਿਕਰਯੋਗ ਹੈ ਕਿ ਜ਼ਖ਼ਮੀ ਹੋਣ ਕਾਰਨ ਉਸ ਦੇ ਗੋਡੇ ਦੀ ਸਰਜਰੀ ਹੋਈ ਸੀ ਤੇ ਇਸੇ ਕਾਰਨ ਉਹ ਟੀਮ ਤੋਂ ਫਿਲਹਾਲ ਬਾਹਰ ਚੱਲ ਰਿਹਾ ਹੈ, ਜਿਸ ਦਾ ਅਸਰ ਭਾਰਤ ਖ਼ਿਲਾਫ਼ ਇੰਗਲੈਂਡ ਟੀਮ ਦੇ ਪ੍ਰਦਰਸ਼ਨ 'ਤੇ ਦਿਖ ਹੀ ਰਿਹਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਮੈਚ ਦੇ ਪਹਿਲੇ ਦਿਨ 3 ਵਿਕਟਾਂ ਗੁਆ ਕੇ 359 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ ਹੈ, ਜਿਨ੍ਹਾਂ 'ਚ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ (101) ਤੇ ਕਪਤਾਨ ਸ਼ੁੱਭਮਨ ਗਿੱਲ (128*) ਦੇ ਤੂਫ਼ਾਨੀ ਸੈਂਕੜੇ ਸ਼ਾਮਲ ਹਨ। 

ਇਹ ਵੀ ਪੜ੍ਹੋ- ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਦੀ ਗੰਦੀ ਕਰਤੂਤ ! ਇਕ-ਇਕ ਕਰ 10 ਔਰਤਾਂ ਨੂੰ ਕੀਤਾ ਬੇਹੋਸ਼, ਫ਼ਿਰ...

ਮਾਰਕ ਵੁੱਡ ਨੇ ਸਾਲ 2024 'ਚ ਸ਼੍ਰੀਲੰਕਾ ਖ਼ਿਲਾਫ਼ ਆਪਣਾ ਆਖ਼ਰੀ ਟੈਸਟ ਖੇਡਿਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਜ਼ਖ਼ਮੀ ਹੋਣ ਕਾਰਨ ਟੀਮ 'ਚ ਜਗ੍ਹਾ ਨਹੀਂ ਮਿਲੀ। ਵੁੱਡ ਨੇ ਹੁਣ ਤੱਕ 37 ਟੈਸਟ ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ 30.42 ਦੀ ਔਸਤ ਨਾਲ 119 ਵਿਕਟਾਂ ਕੱਢੀਆਂ ਹਨ। ਉਹ ਲਗਾਤਾਰ 150 ਦੇ ਕਰੀਬ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕਦਾ ਹੈ, ਜਿਸ ਕਾਰਨ ਉਹ ਭਾਰਤੀ ਬੱਲੇਬਾਜ਼ਾਂ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। 

ਮਾਰਕ ਵੁੱਡ, ਗਸ ਐਟਕਿੰਸਨ ਤੇ ਓਲੀ ਸਟੋਨ ਵਰਗੇ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਦੀ ਗੈਰ ਹਾਜ਼ਰੀ ਦਾ ਅਸਰ ਇੰਗਲੈਂਡ ਦੇ ਭਾਰਤ ਖ਼ਿਲਾਫ਼ ਪ੍ਰਦਰਸ਼ਨ 'ਤੇ ਸਾਫ਼ ਹੀ ਦਿਖ ਰਿਹਾ ਹੈ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਮਾਰਕ ਵੁੱਡ ਟੀਮ 'ਚ ਵਾਪਸੀ ਕਰ ਕੇ ਇੰਗਲੈਂਡ ਲਈ ਚੰਗਾ ਪ੍ਰਦਰਸ਼ਨ ਕਰ ਕੇ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀ ਪੈਦਾ ਕਰੇਗਾ। 

ਇਹ ਵੀ ਪੜ੍ਹੋ- Breaking News ; ਅਹਿਮਦਾਬਾਦ ਪਲੇਨ ਕ੍ਰੈਸ਼ ਮਗਰੋਂ ਏਅਰ ਇੰਡੀਆ ਦੇ ਅਧਿਕਾਰੀਆਂ 'ਤੇ ਹੋ ਗਈ ਵੱਡੀ ਕਾਰਵਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News