IND vs ENG : ਕੀ ਅਸ਼ਵਿਨ ਦੀ ਜਗਾ ਖੇਡ ਸਕਦਾ ਹੈ ਕੋਈ ਹੋਰ ਖਿਡਾਰੀ, ਜਾਣੋ ਕੀ ਕਹਿੰਦਾ ਹੈ ICC ਦਾ ਇਹ ਖਾਸ ਨਿਯਮ

Saturday, Feb 17, 2024 - 02:12 PM (IST)

IND vs ENG : ਕੀ ਅਸ਼ਵਿਨ ਦੀ ਜਗਾ ਖੇਡ ਸਕਦਾ ਹੈ ਕੋਈ ਹੋਰ ਖਿਡਾਰੀ, ਜਾਣੋ ਕੀ ਕਹਿੰਦਾ ਹੈ ICC ਦਾ ਇਹ ਖਾਸ ਨਿਯਮ

ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਰਾਜਕੋਟ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ 'ਚ 445 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਦੀ ਟੀਮ ਨੇ 2 ਵਿਕਟਾਂ ਗੁਆ ਕੇ 207 ਦੌੜਾਂ ਬਣਾ ਲਈਆਂ ਸਨ। ਜਿਵੇਂ ਹੀ ਦੂਜੇ ਦਿਨ ਦਾ ਖੇਡ ਖਤਮ ਹੋਇਆ ਤਾਂ ਭਾਰਤੀ ਟੀਮ ਅਤੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਆ ਗਈ। ਖ਼ਬਰ ਹੈ ਕਿ ਸਟਾਰ ਸਪਿਨ ਗੇਂਦਬਾਜ਼ ਆਰ ਅਸ਼ਵਿਨ ਤੀਜੇ ਟੈਸਟ ਮੈਚ ਦੇ ਵਿਚਕਾਰ ਹੀ ਬਾਹਰ ਹੋ ਗਏ ਹਨ ਅਤੇ ਉਹ ਬਾਕੀ ਬਚੇ ਤਿੰਨ ਦਿਨਾਂ ਦੀ ਖੇਡ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ।

ਇਹ ਵੀ ਪੜ੍ਹੋ : ਸਰਫਰਾਜ਼ ਦੇ ਪਿਤਾ 'ਤੇ ਆਨੰਦ ਮਹਿੰਦਰਾ ਨੇ ਲੁਟਾਇਆ ਪਿਆਰ, ਤੋਹਫ਼ੇ 'ਚ ਦੇਣਾ ਚਾਹੁੰਦੇ ਹਨ ਥਾਰ

ਟੀਮ ਇੰਡੀਆ ਨੂੰ ਵੱਡਾ ਝਟਕਾ
ਟੀਮ ਲਈ ਇਹ ਵੱਡਾ ਝਟਕਾ ਹੈ। ਰਾਜਕੋਟ ਵਿੱਚ ਖੇਡ ਦੇ ਬਾਕੀ ਤਿੰਨ ਦਿਨ ਅਸ਼ਵਿਨ ਤੋਂ ਬਿਨਾਂ ਟੀਮ ਇੰਡੀਆ ਲਈ ਬਹੁਤ ਭਾਰੀ ਹੋਣਗੇ। ਆਰ ਅਸ਼ਵਿਨ ਦੇ ਬਾਹਰ ਹੁੰਦੇ ਹੀ ਸੋਸ਼ਲ ਮੀਡੀਆ ਤੋਂ ਹਰ ਪਾਸੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਰੋਹਿਤ ਸ਼ਰਮਾ ਕੀ ਪਲਾਨ ਲੈ ਕੇ ਆਉਣਗੇ। ਟੀਮ ਇੰਡੀਆ ਦੀ ਸਪਿਨ ਯੂਨਿਟ ਨੂੰ ਕਿਹੜਾ ਗੇਂਦਬਾਜ਼ ਸੰਭਾਲੇਗਾ? ਕੀ ਅਸ਼ਵਿਨ ਨੂੰ ਬਦਲਿਆ ਜਾ ਸਕਦਾ ਹੈ? ਅਜਿਹੇ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸ਼ਵਿਨ ਦੀ ਜਗ੍ਹਾ ਕਿਵੇਂ ਲਈ ਜਾ ਸਕਦੀ ਹੈ ਅਤੇ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਖਿਡਾਰੀ ਕਿਵੇਂ ਖੇਡ ਸਕਦਾ ਹੈ।

ਕੀ ਟੀਮ ਇੰਡੀਆ ਨੂੰ ਮਿਲ ਸਕਦੀ ਹੈ ਅਸ਼ਵਿਨ ਦਾ ਬਦਲ?
ਕ੍ਰਿਕਟ 'ਚ ਜੇਕਰ ਕੋਈ ਖਿਡਾਰੀ ਟੈਸਟ ਮੈਚ ਦੇ ਵਿਚਕਾਰ ਬਾਹਰ ਹੋ ਜਾਂਦਾ ਹੈ, ਪਰ ਅਜਿਹਾ ਹੋਣ 'ਤੇ ਕੀ ਕੀਤਾ ਜਾਵੇ? ਦਰਅਸਲ, ਕਈ ਵਾਰ ਖਿਡਾਰੀ ਸੱਟ ਜਾਂ ਨਿੱਜੀ ਕਾਰਨਾਂ ਕਰਕੇ ਅੱਧ ਵਿਚਾਲੇ ਹੀ ਟੈਸਟ ਮੈਚ ਤੋਂ ਬਾਹਰ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਕੋਈ ਟੀਮ ਉਸ ਖਿਡਾਰੀ ਨੂੰ ਬਦਲਣ ਦੀ ਮੰਗ ਉਦੋਂ ਹੀ ਕਰ ਸਕਦੀ ਹੈ ਜਦੋਂ ਵਿਰੋਧੀ ਟੀਮ ਦਾ ਕਪਤਾਨ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਐਮ. ਸੀ. ਸੀ. ਦੇ ਨਿਯਮ ਨੰਬਰ 1.2.2 ਦੇ ਅਨੁਸਾਰ, ਨਾਮਜ਼ਦਗੀ ਤੋਂ ਬਾਅਦ, ਵਿਰੋਧੀ ਕਪਤਾਨ ਦੀ ਸਹਿਮਤੀ ਤੋਂ ਬਿਨਾਂ ਕਿਸੇ ਖਿਡਾਰੀ ਨੂੰ ਬਦਲਿਆ ਨਹੀਂ ਜਾ ਸਕਦਾ ਹੈ।  ਪਰ ਨਿਯਮ ਨੰਬਰ 1.2.1 ਦੇ ਅਨੁਸਾਰ, ਟੀਮ ਦੇ ਕਪਤਾਨ ਨੂੰ ਟਾਸ ਤੋਂ ਪਹਿਲਾਂ ਆਪਣੇ 12ਵੇਂ ਖਿਡਾਰੀ ਦਾ ਨਾਮ ਦੇਣਾ ਹੁੰਦਾ ਹੈ। ਜੋ ਟੀਮ ਇੰਡੀਆ ਇਸ ਮੈਚ 'ਚ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨੌਕਰ-ਨੌਕਰਾਣੀ ਕੀਮਤੀ ਸਾਮਾਨ ਤੇ ਨਕਦੀ ਲੈ ਕੇ ਹੋਏ ਫਰਾਰ

ਅਜਿਹੇ 'ਚ ਰੋਹਿਤ ਸ਼ਰਮਾ ਚਾਹੁਣ ਤਾਂ ਵੀ ਅਸ਼ਵਿਨ ਦੀ ਰਿਪਲੇਸਮੈਂਟ ਨਹੀਂ ਲੈ ਸਕਣਗੇ। ਜੇਕਰ ਇੰਗਲਿਸ਼ ਟੀਮ ਦਾ ਕਪਤਾਨ ਵੀ ਅਜਿਹਾ ਕਰਨ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਉਸ ਦੀ ਜਗ੍ਹਾ ਕੋਈ ਹੋਰ ਖਿਡਾਰੀ ਨਹੀਂ ਖੇਡ ਸਕਦਾ ਕਿਉਂਕਿ ਟੀਮ ਇੰਡੀਆ ਨੇ ਪਹਿਲਾਂ ਨਿਯਮ ਨੰਬਰ 1.2.1 ਦੀ ਪਾਲਣਾ ਨਹੀਂ ਕੀਤੀ ਸੀ। ਅਜਿਹੇ 'ਚ ਸਿਰਫ ਅਸ਼ਵਿਨ ਦਾ ਫੀਲਡਰ ਬਦਲ ਮੈਦਾਨ 'ਚ ਉਤਰ ਸਕਦਾ ਹੈ। ਉਹ ਖਿਡਾਰੀ ਨਾ ਤਾਂ ਗੇਂਦਬਾਜ਼ੀ ਕਰ ਸਕੇਗਾ ਅਤੇ ਨਾ ਹੀ ਬੱਲੇਬਾਜ਼ੀ ਕਰ ਸਕੇਗਾ। ਉਸ ਨੂੰ ਸਿਰਫ ਫੀਲਡਿੰਗ 'ਚ ਹੀ ਯੋਗਦਾਨ ਦੇਣਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News