IND vs BAN, 1st Test, Day 2 Stumps : ਭਾਰਤ ਨੇ ਬਣਾਈ 308 ਦੌੜਾਂ ਦੀ ਬੜ੍ਹਤ, ਸਕੋਰ 81/3

Friday, Sep 20, 2024 - 07:26 PM (IST)

ਚੇਨਈ : ਭਾਰਤ ਨੇ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਬੰਗਲਾਦੇਸ਼ ਨੂੰ 149 ਦੌੜਾਂ 'ਤੇ ਆਊਟ ਕਰ ਦਿੱਤਾ ਅਤੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ 308 ਦੌੜਾਂ ਦੀ ਮਜ਼ਬੂਤ ​​ਬੜ੍ਹਤ ਲੈ ਲਈ ਹੈ। ਭਾਰਤ ਨੇ ਦੂਜੀ ਪਾਰੀ 'ਚ ਦਿਨ ਦੀ ਖੇਡ ਖ਼ਤਮ ਹੋਣ ਤੱਕ 3 ਵਿਕਟਾਂ ਦੇ ਨੁਕਸਾਨ 'ਤੇ 81 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਦੂਜੇ ਦਿਨ 374 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ 150 ਤੋਂ ਘੱਟ ਦੌੜਾਂ 'ਤੇ ਹੀ ਰੋਕ ਦਿੱਤਾ, ਜਿਸ 'ਚ ਜਸਪ੍ਰੀਤ ਬੁਮਰਾਹ ਨੇ 50 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦੋਂਕਿ ਮੁਹੰਮਦ ਸਿਰਾਜ, ਆਕਾਸ਼ਦੀਪ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। ਬੰਗਲਾਦੇਸ਼ ਲਈ ਸਿਰਫ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਡੀ ਪਾਰੀ ਖੇਡੀ ਜੋ ਕਿ 32 ਦੌੜਾਂ ਦੀ ਸੀ।

ਇਸ ਤੋਂ ਪਹਿਲਾਂ ਰਵੀਚੰਦਰਨ ਅਸ਼ਵਿਨ ਦੇ ਸੈਂਕੜੇ ਅਤੇ ਰਵਿੰਦਰ ਜਡੇਜਾ ਦੇ ਨਾਲ 199 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਭਾਰਤੀ ਟੀਮ ਸ਼ੁੱਕਰਵਾਰ ਨੂੰ ਇੱਥੇ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਦੇ ਦੂਜੇ ਦਿਨ 376 ਦੌੜਾਂ 'ਤੇ ਆਲਆਊਟ ਹੋ ਗਈ। ਛੇ ਵਿਕਟਾਂ ’ਤੇ 339 ਦੌੜਾਂ ਤੋਂ ਦਿਨ ਦੀ ਸ਼ੁਰੂਆਤ ਕਰਨ ਵਾਲੇ ਭਾਰਤ ਨੇ ਸਿਰਫ਼ 37 ਦੌੜਾਂ ਜੋੜ ਕੇ 4 ਵਿਕਟਾਂ ਗੁਆ ਲਈਆਂ, ਜਿਸ ਵਿਚ ਜਡੇਜਾ (86) ਸਭ ਤੋਂ ਪਹਿਲਾਂ ਡਿੱਗ ਗਏ। ਅਸ਼ਵਿਨ ਨੇ ਆਪਣੀ ਪਾਰੀ 'ਚ 11 ਹੋਰ ਦੌੜਾਂ ਜੋੜੀਆਂ ਅਤੇ 113 ਦੌੜਾਂ 'ਤੇ ਤਸਕੀਨ ਅਹਿਮਦ ਦਾ ਸ਼ਿਕਾਰ ਬਣੇ। ਬੰਗਲਾਦੇਸ਼ ਦੇ ਇਸ ਤੇਜ਼ ਗੇਂਦਬਾਜ਼ ਨੇ ਦੂਜੇ ਦਿਨ ਤਿੰਨ ਵਿਕਟਾਂ ਲਈਆਂ ਜਿਸ ਵਿਚ ਅਸ਼ਵਿਨ ਤੋਂ ਇਲਾਵਾ ਜਡੇਜਾ ਅਤੇ ਆਕਾਸ਼ਦੀਪ ਦੀਆਂ ਵਿਕਟਾਂ ਸ਼ਾਮਲ ਹਨ। ਨੌਜਵਾਨ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਬੰਗਲਾਦੇਸ਼ ਦਾ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਸੀ। ਉਸ ਨੇ 83 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਮਹਿਲਾ ਟੀ20 ਵਿਸ਼ਵ ਕੱਪ 2024 ਲਈ ਕੀਤਾ ਟੀਮ ਦਾ ਐਲਾਨ, ਹਰਫਨਮੌਲਾ ਆਲਰਾਊਂਡਰ ਨੂੰ ਮਿਲੀ ਕਪਤਾਨੀ

ਬੰਗਲਾਦੇਸ਼ ਨੇ ਵੀਰਵਾਰ ਨੂੰ ਭਾਰਤ ਖਿਲਾਫ ਟੈਸਟ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੱਥੇ ਅੱਜ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਤੋਂ ਬਾਅਦ ਸ਼ਾਂਤੋ ਨੇ ਕਿਹਾ ਕਿ ਪਿੱਚ ਮੁਸ਼ਕਲ ਲੱਗ ਰਹੀ ਸੀ ਪਰ ਨਮੀ ਨੂੰ ਦੇਖਦੇ ਹੋਏ ਉਹ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸੀਰੀਜ਼ ਤੋਂ ਬਾਅਦ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖੇਗੀ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਵੀ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਗੇ। ਉਨ੍ਹਾਂ ਕਿਹਾ ਕਿ ਹਰ ਟੈਸਟ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਚੰਗੀ ਤਿਆਰੀ ਕੀਤੀ ਹੈ। ਭਾਰਤੀ ਟੀਮ ਵਿਚ ਤਿੰਨ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ ਹਨ। ਤੇਜ਼ ਗੇਂਦਬਾਜ਼ਾਂ 'ਚ ਆਕਾਸ਼ਦੀਪ, ਬੁਮਰਾਹ ਅਤੇ ਸਿਰਾਜ ਹਨ, ਜਦਕਿ ਅਸ਼ਵਿਨ ਅਤੇ ਜਡੇਜਾ ਸਪਿਨਰ ਵਜੋਂ ਖੇਡ ਰਹੇ ਹਨ।

ਪਲੇਇੰਗ 11 :

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ. ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ਦੀਪ।

ਬੰਗਲਾਦੇਸ਼ : ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ-ਹਸਨ, ਮੇਹਦੀ ਹਸਨ ਮਿਰਾਜਸ, ਹਸਨ ਮਹਿਮੂਦ, ਨਾਹੀਦ ਰਾਣਾ, ਤਸਕੀਨ ਅਹਿਮਦ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News