U19 WC 2026, IND vs NZ: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 136 ਦੌੜਾਂ ਦਾ ਟੀਚਾ
Saturday, Jan 24, 2026 - 06:06 PM (IST)
ਬੁਲਾਵਾਯੋ : ਆਈਸੀਸੀ ਅੰਡਰ-19 ਵਿਸ਼ਵ ਕੱਪ 2026 ਦੇ ਤਹਿਤ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਬੁਲਾਵਾਯੋ ਕਵੀਨਜ਼ ਸਪੋਰਟਸ ਕਲੱਬ ਵਿੱਚ ਮੈਚ ਖੇਡਿਆ ਜਾ ਰਿਹਾ ਹੈ। ਮੀਂਹ ਨਾਲ ਪ੍ਰਭਾਵਿਤ ਇਹ ਮੈਚ 50 ਓਵਰਾਂ ਦੀ ਬਜਾਏ 37 ਓਵਰਾਂ ਦਾ ਕੀਤਾ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 36.2 ਓਵਰਾਂ 'ਚ ਆਲ ਆਊਟ ਹੋ ਕੇ 135 ਹੀ ਬਣਾ ਸਕੀ ਤੇ ਭਾਰਤ ਨੂੰ ਜਿੱਤ ਲਈ 136 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਲਈ ਕਾਲਮ ਸੈਮਸਨ ਨੇ 37 ਦੌੜਾਂ, ਸੇਲਵਿਨ ਸੰਜੇ ਨੇ 28 ਦੌੜਾਂ, ਜੈਕਬ ਕੋਲਟਰ 23 ਦੌੜਾਂ, ਹਿਊਗੋ ਬੋਗ 4, ਟੋਮ ਜੋਨਸ 2 ਦੌੜਾਂ ਤੇ ਆਰਿਅਨ ਮਾਨ 5 ਦੌੜਾਂ, ਮਾਰਕੋ ਆਲਪੇ 1 ਦੌੜ ਤੇ ਸਨੇਹਿਤ ਰੈੱਡੀ 10 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਲਈ ਆਰ. ਐੱਸ ਅੰਬਰੀਸ਼ ਨੇ 4, ਹੇਨਿਲ ਪਟੇਲ ਨੇ 3, ਖਿਲਨ ਪਟੇਲ ਨੇ 1, ਮੁਹੰਮਦ ਏਨਾਮ ਨੇ 1 ਤੇ ਕਨਿਸ਼ਕ ਚੌਹਾਨ ਨੇ 1 ਵਿਕਟਾਂ ਲਈਆਂ।
ਭਾਰਤ ਅੰਡਰ-19 ਪਲੇਇੰਗ ਇਲੈਵਨ
ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵੇਦਾਂਤ ਤ੍ਰਿਵੇਦੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਆਰੋਨ ਜਾਰਜ, ਕਨਿਸ਼ਕ ਚੌਹਾਨ, ਆਰ.ਐੱਸ. ਅੰਬਰੀਸ, ਖਿਲਾਨ ਪਟੇਲ, ਹੇਨਿਲ ਪਟੇਲ, ਮੁਹੰਮਦ ਅਨਾਨ।
ਨਿਊਜ਼ੀਲੈਂਡ ਅੰਡਰ-19 ਪਲੇਇੰਗ ਇਲੈਵਨ
ਆਰੀਅਨ ਮਾਨ, ਹਿਊਗੋ ਬੋਗ, ਟਾਮ ਜੋਨਸ (ਕਪਤਾਨ), ਸਨੇਹਿਤ ਰੈਡੀ, ਮਾਰਕੋ ਐਲਪੇ (ਵਿਕਟਕੀਪਰ), ਜੈਕਬ ਕੋਟਰ, ਜਸਕਰਨ ਸੰਧੂ, ਕੈਲਮ ਸੈਮਸਨ, ਫਲਿਨ ਮੋਰ, ਸੇਲਵਿਨ ਸੰਜੇ, ਮੇਸਨ ਕਲਾਰਕ।
