ਰਾਹੁਲ-ਪੰਤ ਲਈ ਅਹਿਮ ਹੋਵੇਗਾ 5ਵਾਂ ਵਨ ਡੇ, ਇਕ ਗਲਤੀ ਚੂਰ-ਚੂਰ ਕਰ ਸਕਦੀ ਹੈ ਸੁਪਨਾ
Wednesday, Mar 13, 2019 - 10:35 AM (IST)

ਸਪੋਰਟਸ ਡੈਸਕ : ਭਾਰਤ 'ਤੇ ਆਸਟ੍ਰੇਲੀਆ ਵਿਚਕਾਰ 13 ਮਾਰਚ ਅੱਜ ਦੇ ਦਿਨ ਦਿੱਲੀ ਦੇ ਫਿਰੋਜ ਸ਼ਾਹ ਕੋਟਲਾ ਗਰਾਊਂਡ 'ਚ 5ਵਾਂ ਤੇ ਆਖਰੀ ਮੈਚ ਖੇਡਿਆ ਜਾਵੇਗਾ। ਇਹ ਫਾਈਨਲ ਮੈਚ ਕੇ. ਐੱਲ. ਰਾਹੁਲ ਤੇ ਰਿਸ਼ਭ ਪੰਤ ਲਈ ਅਹਿਮ ਹੋਣ ਵਾਲਾ ਹੈ ਕਿਉਂਕਿ ਇਸ ਮੈਚ 'ਚ ਕੀਤਾ ਗਿਆ ਪ੍ਰਦਰਸ਼ਨ ਦੋਨਾਂ ਖਿਡਾਰੀਆਂ ਲਈ ਵਰਲਡ ਕੱਪ ਦੀ ਟਿਕਟ ਹੋ ਸਕਦਾ ਹੈ। ਪਰ ਜੇਕਰ ਇਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਹਿੰਦਾ ਹੈ ਤਾਂ ਇਨ੍ਹਾਂ ਦਾ ਇਹ ਸੁਪਨਾ ਚੂਰ-ਚੂਰ ਵੀ ਹੋ ਸਕਦਾ ਹੈ।
ਵਨ ਡੇ 'ਚ ਖਾਸ ਕਮਾਲ ਨਹੀਂ ਕਰ ਸਕਿਆ ਰਾਹੁਲ
ਰਾਹੁਲ ਨੇ ਅਫਗਾਨਿਸਤਾਨ ਦੇ ਖਿਲਾਫ ਏਸ਼ੀਆ ਕੱਪ ਤੋਂ ਬਾਅਦ ਪਹਿਲੀ ਵਾਰ ਮੋਹਾਲੀ 'ਚ ਵਨ ਡੇ ਮੈਚ ਖੇਡਿਆ ਸੀ। ਆਾਸਟ੍ਰੇਲੀਆ ਦੇ ਖਿਲਾਫ ਟੀ20 ਸੀਰੀਜ 'ਚ ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਚੌਥੇ ਵਨਡੇ 'ਚ 3 ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਰਾਹੁਲ 31 ਗੇਂਦ 'ਚ ਸਿਰਫ 26 ਦੌੜਾਂ ਹੀ ਬਣਾ ਪਾਏ।
ਪੰਤ ਲਈ ਹੋ ਸਕਦਾ ਹੈ ਆਖਰੀ ਮੌਕਾ
ਪੰਤ ਦੀ ਗੱਲ ਕੀਤੀ ਜਾਵੇ ਤਾਂ ਚੌਥੇ ਵਨਡੇ 'ਚ ਉਨ੍ਹਾਂ ਦੀ ਵਿਕਟਕੀਪਿੰਗ ਨੂੰ ਹਾਰ ਦਾ ਵਡਾ ਕਾਰਨ ਮੰਨਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਪੰਤ ਲਈ ਪੰਜਵਾਂ ਮੈਚ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਦੇ ਆਖਰੀ ਮੌਕਾ ਹੋ ਸਕਦਾ ਹੈ। ਗੌਰ ਹੋ ਕਿ ਪੰਤ ਨੇ ਸਭ ਤੋਂ ਮਹਤਵਪੂਰਨ ਐਸਟਨ ਟਰਨਰ ਨੂੰ ਸਟੰਪਡ ਕਰਨ ਦਾ ਮੌਕਾ ਛੱਡਿਆ ਸੀ ਤੇ ਟਰਨਰ ਹੀ ਖੇਡ ਦਾ ਫ਼ੈਸਲਾ ਬਦਲਨ 'ਚ ਸਭ ਤੋਂ ਸਫਲ ਖਿਡਾਰੀ ਸਾਬਿਤ ਹੋਏ ਸਨ। ਪੰਤ ਨੇ ਪਿਛਲੇ ਸਾਲ ਅਕਤੂਬਰ 'ਚ ਵੈਸਟਇੰਡੀਜ਼ ਦੇ ਖਿਲਾਫ ਵਨ ਡੇ 'ਚ ਡੈਬਿਊ ਕੀਤਾ ਸੀ।