IND vs AUS 4th T20I: ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
Thursday, Nov 06, 2025 - 03:35 PM (IST)
ਸਪੋਰਟਸ ਡੈਸਕ : ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਚੌਥਾ ਟੀ-20 ਮੁਕਾਬਲਾ ਅੱਜ ਆਸਟ੍ਰੇਲੀਆ ਦੇ ਗੋਲਡ ਕੋਸਟ ਦੇ ਕਰਾਰਾ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਅਭਿਸ਼ੇਕ ਸ਼ਰਮਾ 28 ਦੌੜਾਂ, ਸ਼ਿਵਮ ਦੂਬੇ 22 ਦੌੜਾਂ, ਸ਼ੁਭਮਨ ਗਿੱਲ 46 ਦੌੜਾਂ, ਸੂਰਯਕੁਮਾਰ ਯਾਦਵ 20 ਦੌੜਾਂ, ਤਿਲਕ ਵਰਮਾ 5, ਜਿਤੇਸ਼ ਸ਼ਰਮਾ 3 ਦੌੜਾਂ, ਵਾਸ਼ਿੰਗਟਨ ਸੁੰਦਰ 12 ਦੌੜਾਂ ਬਣਾ ਆਊਟ ਹੋਏ। ਅਕਸ਼ਰ ਪਟੇਲ ਤੇ ਵਰੁਣ ਚੱਕਰਵਰਤੀ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 21 ਤੇ 1 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਨਾਥਨ ਐਲਿਸ ਨੇ 3, ਐਡਮ ਜ਼ਾਂਪਾ ਨੇ 3, ਮਾਰਕਸ ਸਟੋਈਨਿਸ ਨੇ 1 ਤੇ ਜ਼ੇਵੀਅਰ ਬਾਰਲੇਟ ਨੇ 1 ਵਿਕਟਾਂ ਲਈਆਂ।
ਫਿਲਹਾਲ ਸੀਰੀਜ਼ 1-1 ਨਾਲ ਬਰਾਬਰੀ 'ਤੇ ਹੈ, ਇਸ ਲਈ ਇਹ ਮੈਚ ਫੈਸਲਾਕੁੰਨ ਸਾਬਤ ਹੋ ਸਕਦਾ ਹੈ। ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਦੀ ਅਗਵਾਈ ਹੇਠ ਟੀਮ ਇੰਡੀਆ ਸੀਰੀਜ਼ ਵਿੱਚ ਬੜ੍ਹਤ ਲੈਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਦੂਜੇ ਪਾਸੇ, ਮਿਚੇਲ ਮਾਰਸ਼ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ ਵੀ ਵਾਪਸੀ ਕਰਨ ਲਈ ਤਿਆਰ ਹੈ।
ਆਸਟਰੇਲੀਆ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼ (ਕਪਤਾਨ), ਮੈਥਿਊ ਸ਼ਾਰਟ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਜੋਸ਼ ਫਿਲਿਪ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਐਡਮ ਜ਼ਾਂਪਾ
ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੁਬੇ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ
