ਇਤਿਹਾਸ ਰਚਣ ਤੋਂ ਬਾਅਦ ਕੋਹਲੀ ਨੇ ਕਿਹਾ, ਇਹ ਮੇਰੀ ਸਭ ਤੋਂ ਵੱਡੀ ਉਪਲੱਬਧੀ

Monday, Jan 07, 2019 - 01:23 PM (IST)

ਇਤਿਹਾਸ ਰਚਣ ਤੋਂ ਬਾਅਦ ਕੋਹਲੀ ਨੇ ਕਿਹਾ, ਇਹ ਮੇਰੀ ਸਭ ਤੋਂ ਵੱਡੀ ਉਪਲੱਬਧੀ

ਸਿਡਨੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆਈ ਧਰਤੀ 'ਤੇ ਇਤਿਹਾਸਕ 2-1 ਨਾਲ ਜਿੱਤ ਨੂੰ ਆਪਣੀ ਸਭ ਤੋਂ ਵੱਡੀ ਉਪਲੱਬਧੀ ਕਰਾਰ ਦਿੱਤਾ ਹੈ, ਜਿਸ ਨਾਲ ਕਿ ਵਰਤਮਾਨ ਟੀਮ ਨੂੰ ਇਕ ਅਲੱਗ ਤਰ੍ਹਾਂ ਦੀ ਪਹਿਚਾਣ ਮਿਲੇਗੀ। ਮਹਿੰਦਰ ਸਿੰਘ ਧੋਨੀ ਨੇ 8 ਸਾਲ ਪਹਿਲਾਂ ਵਾਨਖੇੜੇ ਵਿਚ ਜਦੋਂ ਵਿਸ਼ਵ ਕੱਪ ਟਰਾਫੀ ਹੱਥ ਵਿਚ ਲਈ ਸੀ ਤਾਂ ਕੋਹਲੀ ਉਸ ਟੀਮ ਦੇ ਸਭ ਤੋਂ ਨੌਜਵਾਨ ਮੈਂਬਰ ਸੀ ਪਰ ਉਸ ਦੇ ਮੁਤਾਬਕ ਵਰਤਮਾਨ ਉਪਲੱਬਧੀ ਇਸ ਸੂਚੀ ਵਿਚ ਸਭ ਤੋਂ ਉੱਪਰ ਰਹੇਗੀ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ''ਇਹ ਮੇਰੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਇਹ ਸੂਚੀ ਵਿਚ ਸਭ ਤੋਂ ਉੱਪਰ ਰਹੇਗੀ। ਜਦੋਂ ਅਸੀਂ ਵਿਸ਼ਵ ਕੱਪ ਜਿੱਤਿਆ ਸੀ ਤਾਂ ਮੈਂ ਉਸ ਟੀਮ ਦਾ ਸਭ ਤੋਂ ਨੌਜਵਾਨ ਮੈਂਬਰ ਸੀ। ਮੈਂ ਦੇਖ ਰਿਹਾ ਸੀ ਕਿ ਹੋਰ ਖਿਡਾਰੀ ਭਾਵੁਕ ਹੋ ਰਹੇ ਸੀ। ਇਸ ਸੀਰੀਜ਼ ਵਿਚ ਜਿੱਤ ਨਾਲ ਸਾਨੂੰ ਇਕ ਟੀਮ ਦੇ ਰੂਪ ਵਿਚ ਅਲੱਗ ਪਹਿਚਾਣ ਮਿਲੇਗੀ। ਅਸੀਂ ਜੋ ਹਾਸਲ ਕੀਤਾ ਅਸਲ 'ਚ ਸਾਨੂੰ ਉਸ 'ਤੇ ਮਾਣ ਹੈ। ਸਿਡਨੀ ਵਿਚ ਹੀ ਚਾਰ ਸਾਲ ਪਹਿਲਾਂ ਕੋਹਲੀ ਟੈਸਟ ਟੀਮ ਦੇ ਸਥਾਈ ਕਪਤਾਨ ਬਣੇ ਸੀ ਅਤੇ ਇਸੇ ਮੈਦਾਨ 'ਤੇ ਉਸ ਦੀ ਟੀਮ ਨੇ ਨਵਾਂ ਇਤਿਹਾਸ ਰਚਿਆ ਹੈ।

PunjabKesari

ਭਾਰਤੀ ਕਪਤਾਨ ਨੇ ਕਿਹਾ, ''ਸਾਡੇ ਬਦਲਾਅ ਦੀ ਸ਼ੁਰੂਆਤ ਇੱਥੋਂ ਹੀ ਹੋਈ ਸੀ ਜਿੱਥੇ ਮੈਂ ਕਪਤਾਨ ਆਹੁਦਾ ਸੰਭਾਲਿਆ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਚਾਰ ਸਾਲ ਪਹਿਲਾਂ ਅਸੀਂ ਇੱਥੇ ਜਿੱਤਣ 'ਚ ਅਸਫਲ ਰਹੇ ਸੀ। ਮੈਂ ਇਕ ਸ਼ਬਦ ਕਹਿ ਸਕਦਾ ਹਾਂ ਕਿ ਮੈਨੂੰ ਇਸ ਟੀਮ ਦੀ ਅਗਵਾਈ ਕਰਨ 'ਚ ਮਾਣ ਮਹਿਸੂਸ ਹੁੰਦਾ ਹੈ। ਇਹ ਮੇਰੇ ਲਈ ਸਨਮਾਨ ਹੈ। ਖਿਡਾਰੀਆਂ ਦੀਆਂ ਕੋਸ਼ਿਸ਼ਾਂ ਨਾਲ ਹੀ ਕਪਤਾਨ ਚੰਗਾ ਸਾਬਤ ਹੁੰਦਾ ਹੈ। ਕੋਹਲੀ ਨੇ ਇਸ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਮਯੰਕ ਅਗ੍ਰਵਾਲ ਅਤੇ ਰਿਸ਼ਭ ਪੰਤ ਦੀ ਵੀ ਸ਼ਲਾਘਾ ਕੀਤੀ। ਕੋਹਲੀ ਨੇ ਕਿਹਾ ਕਿ ਮੈਂ ਪੁਜਾਰਾ ਦਾ ਖਾਸ ਕਰ ਜ਼ਿਕਰ ਕਰਨਾ ਚਾਹੁੰਦਾ ਹਾਂ। ਉਹ ਅਜਿਹਾ ਖਿਡਾਰੀ ਹੈ ਜੋ ਹਮੇਸ਼ਾ ਹਾਲਾਤਾਂ ਨੂੰ ਸਵੀਕਾਰ ਕਰਦਾ ਹੈ। ਉਹ ਚੰਗਾ ਇਨਸਾਨ ਹੈ। ਬਾਕਸਿੰਗ ਡੇ 'ਤੇ ਡੈਬਿਯੂ ਕਰਨ ਵਾਲੇ ਮਯੰਕ ਨੇ ਸ਼ਾਨਦਾਰ ਪਾਰੀ ਖੇਡੀ। ਰਿਸ਼ਭ ਵੀ ਆਪਣੀ ਬੱਲੇਬਾਜ਼ੀ ਮੁਤਾਬਕ ਗੇਂਦਬਾਜ਼ਾਂ 'ਤੇ ਭਾਰੀ ਰਹੇ। ਗੇਂਦਬਾਜ਼ਾਂ ਪੂਰੇ ਸਾਲ ਚੰਗਾ ਪ੍ਰਦਰਸ਼ਨ ਕੀਤਾ। ਕੋਹਲੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਬੱਲੇਬਾਜ਼ ਚੰਗਾ ਸਕੋਰ ਖੜ੍ਹਾ ਕਰ ਦਿੰਦੇ ਹਨ ਤਾਂ ਸਾਡੇ ਗੇਂਦਬਾਜ਼ਾਂ ਦਾ ਦੂਜੀ ਟੀਮ ਕੋਲ ਜਵਾਬ ਨਹੀਂ ਹੁੰਦਾ। ਗੇਂਦਬਾਜ਼ਾਂ ਨੇ ਸਿਰਫ ਇਸ ਸੀਰੀਜ਼ ਵਿਚ ਹੀ ਨਹੀਂ ਸਗੋਂ ਪਿਛਲੇ 2 ਦੌਰਿਆਂ ਵਿਚ ਵੀ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ, ਮੈਂ ਭਾਰਤੀ ਕ੍ਰਿਕਟ ਵਿਚ ਪਹਿਲਾਂ ਕਦੇ ਅਜਿਹਾ ਨਹੀਂ ਦੇਖਿਆ। ਉਹ ਪਿਚ ਨੂੰ ਨਹੀਂ ਦੇਖਦੇ ਅਤੇ ਇਹ ਨਹੀਂ ਸੋਚਦੇ ਕਿ ਇਸ ਤੋਂ ਉਨ੍ਹਾਂ ਨੂੰ ਮਦਦ ਮਿਲੇਗੀ ਜਾਂ ਨਹੀਂ। ਇਹ ਭਾਰਤੀ ਕ੍ਰਿਕਟ ਲਈ ਨਵੀਂ ਚੀਜ਼ ਹੈ ਜੋ ਭਾਰਤ ਵਿਚ ਹੋਰ ਗੇਂਦਬਾਜ਼ਾਂ ਨੂੰ ਉਤਸ਼ਾਹਿਤ ਕਰੇਗੀ।''

PunjabKesari

ਕੋਹਲੀ ਨੇ ਇਸ ਤੋਂ ਬਾਅਦ ਕਿਹਾ, ''ਸਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਨੂੰ ਖੁਦ 'ਤੇ ਭਰੋਸਾ ਹੈ। ਸਾਡਾ ਇਰਾਦਾ ਹਮੇਸ਼ਾ ਚੰਗਾ ਹੁੰਦਾ ਹੈ ਅਤੇ ਇਸ ਨਾਲ ਭਾਰਤੀ ਕ੍ਰਿਕਟ ਅੱਗੇ ਵੱਧ ਰਹੀ ਹੈ। ਕੋਹਲੀ ਨੇ ਵੀ ਆਸਟਰੇਲੀਆਈ ਟੀਮ ਦੀ ਹੌਂਸਲਾ ਅਫਜ਼ਾਈ ਕੀਤੀ ਜੋ ਪੂਰੀ ਸੀਰੀਜ਼ ਵਿਚ ਜੂਝਦੀ ਰਹੀ। ਉਨ੍ਹਾਂ ਕਿਹਾ ਕਿ ਆਸਟਰੇਲੀਆ ਹਮੇਸ਼ਾ ਮੁਕਾਬਲੇਬਾਜ਼ ਟੀਮ ਰਹੀ ਹੈ। ਹਰੇਕ ਟੀਮ ਬਦਲਾਅ ਦੇ ਦੌਰ ਤੋਂ ਗੁਜ਼ਰਦੀ ਹੈ ਅਤੇ ਉਸਦੀ ਹਕੂਮਤ ਨੇ ਵਿਸ਼ਵ ਕ੍ਰਿਕਟ ਨੂੰ ਇੰਨੇ ਸਾਲਾ ਤੱਕ ਰੋਮਾਂਚਕ ਬਣਾ ਕੇ ਰੱਖਿਆ। ਮੈਨੂੰ ਵਿਸ਼ਵਾਸ ਹੈ ਕਿ ਉਹ ਇਕ ਜੁੱਟ ਹੋ ਕੇ ਭਵਿੱਖ ਵਿਚ ਰੋਮਾਂਚਕ ਕ੍ਰਿਕਟ ਖੇਡਣਗੇ।

PunjabKesari


Related News