ਮੋਹਾਲੀ ਵਨ ਡੇ ''ਚ ਭਾਰਤ ਦੀ ਹਾਰ ਦੇ 5 ਵਿਲੇਨ, ਪੰਤ ਰਹੇ ਸਭ ਤੋਂ ਵੱਡੇ
Monday, Mar 11, 2019 - 12:54 PM (IST)

ਜਲੰਧਰ : ਮੋਹਾਲੀ ਵਨ ਡੇ ਵਿਚ ਭਾਰਤੀ ਟੀਮ ਨੂੰ ਆਸਟਰੇਲੀਆ ਹੱਥੋਂ ਸ਼ਰਮਨਾਕ ਹਾਰ ਝੱਲਣੀ ਪਈ। ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ ਧਵਨ ਦੇ ਤੂਫਾਨੀ ਸੈਂਕੜੇ ਦੀ ਬਦੌਲਤ 358 ਦੌੜਾਂ ਬਣਾਈਆਂ ਸੀ ਪਰ ਭਾਰਤੀ ਗੇਂਦਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਅਤੇ ਵਿਕਟਕੀਪਰ ਰਿਸ਼ਭ ਪੰਤ ਦੀ ਖਰਾਬ ਕੀਪਿੰਗ ਦੇ ਚਲਦੇ ਭਾਰਤੀ ਟੀਮ ਨੂੰ ਹਾਰ ਝੱਲਣੀ ਪਈ। ਇਕਲੌਤੇ ਪੰਤ ਹੀ ਨਹੀਂ ਇਹ ਕ੍ਰਿਕਟਰ ਵੀ ਭਾਰਤ ਦੀ ਹਾਰ ਲਈ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ।
ਵਿਰਾਟ ਕੋਹਲੀ : ਕਪਤਾਨ ਵਿਰਾਟ ਕੋਹਲੀ ਨੇ ਭਾਂਵੇ ਹੀ ਇਸ ਸੀਰੀਜ਼ ਵਿਚ 2 ਸੈਂਕੜੇ ਲਾ ਦਿੱਤੇ ਹਨ ਪਰ ਮੋਹਾਲੀ ਵਨ ਡੇ ਵਿਚ ਜਦੋਂ ਟੀਮ ਨੂੰ ਉਸ ਦੀ ਜ਼ਰੂਰਤ ਨਹੀਂ ਤਦ ਉਹ ਗੈਰ ਜ਼ਿੰਮੇਦਾਰ ਸ਼ਾਟ ਖੇਡ ਕੇ ਆਊਟ ਹੋ ਗਏ। ਧਵਨ ਅਤੇ ਰੋਹਿਤ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਸੀ। ਕੋਹਲੀ ਟਿਕੇ ਰਹਿੰਦੇ ਤਾਂ ਭਾਰਤੀ ਟੀਮ 400 ਦਾ ਅੰਕੜਾ ਪਾਰ ਕਰ ਸਕਦੀ ਸੀ।
DRS : ਯਕੀਨੀ ਤੌਰ 'ਤੇ ਟੀਮ ਇੰਡੀਆ ਦੀ ਹਾਰ ਦੇ ਪਿੱਛੇ ਡੀ. ਆਰ. ਐੱਸ. ਦਾ ਮਹੱਤਵਰੂਨ ਰੋਲ ਹੈ। ਆਸਰੇਲੀਆ ਨੂੰ ਜਿਤਾਉਣ ਵਾਲੇ ਐਸ਼ਟਨ ਟਰਨਰ ਜਦੋਂ 44ਵੇਂ ਓਵਰ ਵਿਚ 41 ਦੌੜਾਂ ਦੇ ਖੇਡ ਰਹੇ ਸੀ ਤਦ ਉਸ ਦੇ ਬੱਲੇ ਦਾ ਕਿਨਾਰਾ ਲੈ ਕੇ ਗੇਂਦ ਪੰਤ ਦੇ ਦਸਤਾਨਿਆਂ ਵਿਚ ਚਲੀ ਗਈ ਸੀ। ਜੋਰਦਾਰ ਅਪੀਲ ਨਾ ਮੰਨੇ ਜਾਣ ਤੋਂ ਬਾਅਦ ਡੀ. ਆਰ. ਐੱਸ. ਲਿਆ ਗਿਆ। ਸਨੀਕੋਮੀਟਰ ਵਿਚ ਗੇਂਦ ਬੱਲੇ ਨਾਲ ਲਗਦੀ ਦਿਸ ਰਹੀ ਸੀ ਪਰ ਥਰਡ ਅੰਪਾਇਰ ਨੇ ਇਸ ਨੂੰ ਨਾਟ-ਆਊਟ ਕਰਾਰ ਦਿੱਤਾ।
ਰਿਸ਼ਭ ਪੰਤ : ਪੰਤ ਨੇ ਭਾਂਵੇ ਹੀ ਬੱਲੇਬਾਜ਼ੀ ਕਰਦਿਆਂ 24 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ ਪਰ ਉਸ ਦੀ ਮਿਸ ਕੀਪਿੰਗ ਅਤੇ ਸਟੰਪ ਕਰਨ ਤੋਂ ਖੁੰਝਣ ਨੇ ਟੀਮ ਨੂੰ ਡੁਬੋ ਦਿੱਤਾ। ਪੰਤ ਨੇ 2 ਵਾਰ ਸਟੰਪਿੰਗ ਚਾਂਸ ਛੱਡੇ। ਇਸ ਵਿਚ ਇਕ ਸਟੰਪਿੰਗ ਤਾਂ ਆਸਟਰੇਲੀਆ ਨੂੰ ਜਿਤਾਉਣ ਵਾਲੇ ਟਰਨਰ ਦੀ ਸ ੀ। ਪੰਤ ਦੇ ਖਰਾਬ ਪ੍ਰਦਰਸ਼ਨ ਕਾਰਨ ਮੈਦਾਨ 'ਚ ਪਹੁੰਚੇ ਦਰਸ਼ਕ ਤਾਂ ਧੋਨੀ-ਧੋਨੀ ਦੇ ਨਾਰੇ ਲਾਉਣ ਲੱਗੇ ਸੀ।
ਯੁਜਵੇਂਦਰ ਚਾਹਲ : ਟੀਮ ਦੇ ਲੈਗ ਸਪਿਨਰ ਨੇ ਮੈਚ ਦੌਰਾਨ ਬੇਹੱਦ ਮਹਿੰਗੇ ਸਾਬਤ ਹੋਏ। ਉਸ ਨੇ ਆਪਣੇ ਕੋਟੇ ਦੇ 10 ਓਵਰਾਂ ਵਿਚ 80 ਦੌੜਾਂ ਖਰਚ ਕਰ ਦਿੱਤੇ। ਚਾਹਲ ਹੁਣ ਆਸਟਰੇਲੀਆ ਖਿਲਾਫ ਵਨ ਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਖਰਚ ਕਰਨ ਵਾਲੇ ਭਾਰਤੀ ਸਪਿਨਰ ਵੀ ਬਣ ਗਏ ਹਨ। ਚਾਹਲ ਨੇ ਮੈਚ ਦੌਰਾਨ ਕਈ ਫੁੱਲਟਾਸ ਗੇਂਦਾਂ ਦਿੱਤੀਆਂ ਜਿਨ੍ਹਾਂ ਦਾ ਆਸਟਰੇਲੀਆਈ ਬੱਲੇਬਾਜ਼ਾਂ ਨੇ ਰੱਜ ਕੇ ਫਾਇਦਾ ਚੁੱਕਿਆ।
ਕੇਦਾਰ ਯਾਦਵ : ਹੈਦਰਾਬਾਦ ਵਨ ਡੇ ਵਿਚ ਭਾਰਤੀ ਟੀਮ ਨੂੰ ਜਿੱਤ ਦੀ ਰਾਹ 'ਤੇ ਲਿਜਾਉਣ ਵਾਲੇ ਕੇਦਾਰ ਮੋਹਾਲੀ ਵਿਚ ਨਾ ਤਾਂ ਬੱਲੇ ਨਾਲ ਕਮਾਲ ਦਿਖਾ ਸਕੇ ਅਤੇ ਨਾਂ ਹੀ ਗੇਂਦ ਨਾਲ। ਬੱਲੇਬਾਜ਼ੀ ਕਰਦਿਆਂ ਉਹ ਸਿਰਫ 10 ਦੌੜਾਂ ਹੀ ਬਣਾ ਸਕੇ ਜਦਕਿ ਗੇਂਦਬਾਜ਼ੀ ਕਰਦਿਆਂ ਉਸ ਨੇ 5 ਓਵਰਾਂ ਵਿਚ 44 ਦੌੜਾਂ ਖਰਚ ਕਰ ਦਿੱਤੀਆਂ।