IND v NZ 2nd Test : ਮਯੰਕ ਅਗਰਵਾਲ ਨੇ ਠੋਕਿਆ ਸ਼ਾਨਦਾਰ ਸੈਂਕੜਾ, ਅਜਿਹਾ ਕਰਨ ਵਾਲੇ ਤੀਜੇ ਖਿਡਾਰੀ ਬਣੇ
Friday, Dec 03, 2021 - 06:42 PM (IST)
ਮੁੰਬਈ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਤੇ ਆਖ਼ਰੀ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਖੇਡਿਆ ਗਿਆ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤੀ ਓਪਨਰ ਮਯੰਕ ਅਗਰਵਾਲ ਨੇ ਸੈਂਕੜਾ ਲਗਾਉਂਦੇ ਹੋਏ ਖ਼ਰਾਬ ਸਥਿਤੀ ਦਾ ਸਾਹਮਣਾ ਕਰ ਰਹੀ ਟੀਮ ਇੰਡੀਆ ਦੀ ਪਾਰੀ ਨੂੰ ਸੰਭਾਲਿਆ। ਇਸ ਦੇ ਨਾਲ ਹੀ ਮਯੰਕ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਤੀਜੇ ਓਪਨਰ ਬਣ ਗਏ ਹਨ। ਮਯੰਕ ਨੇ 13 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਸੈਂਕੜੇ ਵਾਲੀ ਪਾਰੀ ਖੇਡੀ।
ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਸਲਾਮੀ ਬੱਲੇਬਾਜ਼
5 - ਰੋਹਿਤ ਸ਼ਰਮਾ
5 - ਡੀ ਕਰੁਣਾਰਤਨੇ
4 - ਮਯੰਕ ਅਗਰਵਾਲ
ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਸਭ ਤੋਂ ਜ਼ਿਆਦਾ ਸੈਂਕੜਾ :
6 : ਜੋ ਰੂਟ
5 : ਦਿਮੁਥ ਕਰੁਣਾਰਤਨੇ
5 : ਮਾਰਨਸ ਲਾਬੁਸ਼ਚਗਨ
5 : ਰੋਹਿਤ ਸ਼ਰਮਾ
4 : ਮਯੰਕ ਅਗਰਵਾਲ*
4 : ਬਾਬਰ ਆਜ਼ਮ
4 : ਡੀ ਸਿਲਵਾ
4 : ਸਟੀਵ ਸਮਿਥ
4 : ਬੇਨ ਸਟੋਕਸ
ਜ਼ਿਕਰਯੋਗ ਹੈ ਕਿ ਮੁੰਬਈ 'ਚ ਖੇਡੇ ਜਾ ਰਹੇ ਦੂਜੇ ਟੈਸਟ 'ਚ ਮੀਂਹ ਕਾਰਨ ਖ਼ਲਲ ਪਿਆ ਤੇ ਪਹਿਲੇ ਦਿਨ ਦਾ ਪਹਿਲਾ ਸੈਸ਼ਨ ਨਹੀਂ ਹੋ ਸਕਿਆ। ਦੋ ਵਾਰ (ਸਵੇਰੇ 9.30 ਵਜੇ ਤੇ ਸਵੇਰੇ 10.30 ਵਜੇ) ਮੈਦਾਨ ਦਾ ਮੁਆਇਨਾ ਕਰਨ ਦੇ ਬਾਅਦ 11.30 ਵਜੇ ਟਾਸ ਕੀਤਾ ਗਿਆ ਤੇ ਮੈਚ 12 ਵਜੇ ਸ਼ੁਰੂ ਹੋਇਆ। ਭਾਰਤ ਦੀ ਸ਼ੁਰੂਆਤ ਚੰਗੀ ਰਹੀ ਪਰ ਸ਼ੁਭਮਨ ਗਿੱਲ ਦੇ ਆਊਟ ਹੋਣ ਦੇ ਬਾਅਦ ਟੀਮ ਡਗਮਾਉਂਦੀ ਦਿਸੀ ਪਰ ਮਯੰਕ ਨੇ ਪਾਰੀ ਨੂੰ ਸੰਭਾਲਿਆ ਤੇ ਟੀਮ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਤਕ 4 ਵਿਕਟਾਂ ਦੇ ਨੁਕਸਾਨ 'ਤੇ 221 ਦੌੜਾਂ ਬਣਾ ਲਈਆਂ ਸਨ।