IND v NZ, 1st T20 : ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 165 ਦੌੜਾਂ ਦਾ ਟੀਚਾ
Wednesday, Nov 17, 2021 - 08:48 PM (IST)
ਜੈਪੁਰ- ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ (70) ਤੇ ਤੀਜੇ ਨੰਬਰ ਦੇ ਬੱਲੇਬਾਜ਼ ਮਾਰਕ ਚੈਪਮੈਨ (63) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਨਿਊਜ਼ੀਲੈਂਡ ਨੇ ਭਾਰਤ ਦੇ ਵਿਰੁੱਧ ਪਹਿਲੇ ਟੀ-20 ਮੁਕਾਬਲੇ ਵਿਚ ਵੀਰਵਾਰ ਨੂੰ 20 ਓਵਰਾਂ ਵਿਚ 6 ਵਿਕਟਾਂ 'ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਡੇਰਿਲ ਮਿਸ਼ੇਲ ਭੁਵਨੇਸ਼ਵਰ ਦੇ ਪਾਰੀ ਦੇ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਬੋਲਡ ਆਊਟ ਹੋਏ। ਮਿਸ਼ੇਲ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਗੁਪਟਿਲ ਤੇ ਚੈਪਮੈਨ ਨੇ ਦੂਜੇ ਵਿਕਟ ਦੇ ਲਈ 109 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?
ਪਾਰੀ ਦੇ 14ਵੇਂ ਓਵਰ ਵਿਚ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਚੈਪਮੈਨ ਤੇ ਗਲੇਨ ਫਿਲਿਪਸ ਨੂੰ ਆਊਟ ਕਰ ਨਿਊਜ਼ੀਲੈਂਡ ਦੇ ਵਧਦੇ ਕਦਮਾਂ 'ਤੇ ਰੋਕ ਲਗਾਈ। ਚੈਪਮੈਨ ਨੇ 50 ਗੇਂਦਾਂ ਵਿਚ 63 ਦੌੜਾਂ 'ਚ 6 ਚੌਕੇ ਤੇ 2 ਛੱਕੇ ਲਗਾਏ। ਫਿਲਿਪਸ ਦਾ ਖਾਤਾ ਨਹੀਂ ਖੁੱਲ੍ਹਿਆ। ਮਾਰਟਿਨ ਗੁਪਟਿਲ 42 ਗੇਂਦਾਂ ਵਿਚ ਤਿੰਨ ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਤੇ ਚੌਥੇ ਬੱਲੇਬਾਜ਼ ਦੇ ਰੂਪ 'ਚ 150 ਦੇ ਸਕੋਰ 'ਤੇ ਦੀਪਕ ਚਾਹਰ ਦਾ ਸ਼ਿਕਾਰ ਬਣੇ। ਭਾਰਤ ਵਲੋਂ ਗੇਂਦਬਾਜ਼ੀ ਕਰਦੇ ਹੋਏ ਭੁਵਨੇਸ਼ਵਰ ਨੇ 24 ਦੌੜਾਂ 'ਤੇ 2 ਤੇ ਅਸ਼ਵਿਨ ਨੇ 23 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਸਿਰਾਜ਼ ਤੇ ਚਾਹਰ ਨੂੰ 1-1 ਵਿਕਟ ਹਾਸਲ ਹੋਈ।
ਪਲੇਇੰਗ ਇਲੈਵਨ :-
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਮਾਰਕ ਚੈਪਮੈਨ, ਗਲੇਨ ਫਿਲਿਪਸ, ਟਿਮ ਸੇਫਰਟ (ਵਿਕਟਕੀਪਰ), ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਟਿਮ ਸਾਊਦੀ (ਕਪਤਾਨ), ਟੌਡ ਐਸਟਲ, ਲੌਕੀ ਫਰਗੂਸਨ, ਟ੍ਰੇਂਟ ਬੋਲਟ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਮੁਹੰਮਦ ਸਿਰਾਜ