ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਵਲ ਵੱਧ ਰਿਹਾ ਹੈ ਰਬਾਡਾ : ਬਰਨੇਸ

Thursday, Oct 10, 2019 - 10:21 PM (IST)

ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਵਲ ਵੱਧ ਰਿਹਾ ਹੈ ਰਬਾਡਾ : ਬਰਨੇਸ

ਪੁਣੇ— ਦੱਖਣੀ ਅਫਰੀਕਾ ਦੇ ਗੇਂਦਬਾਜ਼ੀ ਕੋਚ ਵਿੰਸੇਂਟ ਬਰਨੇਸ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਲੈਅ ਹਾਸਲ ਕਰ ਰਹੇ ਹਨ ਜੋ ਭਾਰਤ ਦੇ ਵਿਰੁੱਧ ਇੱਥੇ ਦੂਜੇ ਟੈਸਟ ਦੇ ਪਹਿਲੇ ਦਿਨ ਲੰਚ ਤੋਂ ਬਾਅਦ ਦੇ ਸੈਸ਼ਨ 'ਚ ਉਸਦੀ ਗੇਂਦਬਾਜ਼ੀ 'ਚ ਦਿਖਿਆ। ਭਾਰਤੀ ਟੀਮ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 3 ਵਿਕਟਾਂ 'ਤੇ 273 ਦੌੜਾਂ ਬਣਾ ਲਈਆਂ ਸਨ ਤੇ ਇਹ ਤਿੰਨੇ ਵਿਕਟਾਂ ਰਬਾਡਾ ਦੇ ਨਾਂ ਰਹੀਆਂ।
ਬਰਨੇਸ ਨੇ ਦਿਨ ਦੇ ਖੇਡ ਤੋਂ ਬਾਅਦ ਕਿਹਾ ਕਿ ਰਬਾਡਾ ਨੂੰ ਇਸ ਤਰ੍ਹਾਂ ਦੀ ਗੇਂਦਬਾਜ਼ੀ ਕਰਦੇ ਹੋਏ ਦੇਖਣਾ ਸ਼ਾਨਦਾਰ ਸੀ। ਅੱਜ ਉਸ ਨੇ ਇਸ ਤਰ੍ਹਾਂ ਦਾ ਸੰਕੇਤ ਦਿੱਤਾ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਉਹ ਆਪਣੇ ਖੇਡ ਦੇ ਚੋਟੀ 'ਤੇ ਪਹੁੰਚ ਰਹੇ ਹਨ। ਉਸ ਨੇ ਕਿਹਾ ਕਿ ਇਸ ਦੌਰੇ 'ਤੇ ਸਾਡਾ ਧਿਆਨ ਆਪਣੇ ਮਜ਼ਬੂਤ ਪੱਖ ਦੇ ਅਨੁਸਾਰ ਗੇਂਦਬਾਜ਼ੀ ਕਰਨਾ ਹੈ। ਇਸ ਦੌਰਾਨ ਵਿਕਟਾਂ 'ਤੇ ਤੇਜ਼ ਗੇਂਦਬਾਜ਼ਾਂ ਨੂੰ ਸਵੇਰੇ ਮਦਦ ਮਿਲਦੀ ਹੈ ਤੇ ਸਾਡੀ ਯੋਜਨਾ ਸਬਰ ਰੱਖਣ ਦੀ ਸੀ। ਦੱਖਣੀ ਅਫਰੀਕਾ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਸਾਨੂੰ ਠੀਕ ਦਿਸ਼ਾ 'ਚ ਗੇਂਦਬਾਜ਼ੀ ਕਰਨ ਦੇ ਨਾਲ ਉਸਦੀ ਗਲਤੀਆਂ ਦਾ ਇੰਤਜ਼ਾਰ ਕਰਨਾ ਸੀ। ਪੁਜਾਰਾ ਇਕ ਸਮੇਂ ਲੈਅ ਹਾਸਲ ਕਰ ਚੁੱਕੇ ਸੀ ਤੇ ਕੇਜੀ (ਰਬਾਡਾ) ਨੇ ਠੀਕ ਦਿਸ਼ਾ 'ਚ ਗੇਂਦਬਾਜ਼ੀ ਕਰ ਉਸ ਨੂੰ ਆਊਟ ਕੀਤਾ।


author

Gurdeep Singh

Content Editor

Related News