ਨਿਊਜ਼ੀਲੈਂਡ ਨੂੰ ਹਰਾ ਕੇ ਕੈਨੇਡਾ ਮਹਿਲਾ ਵਿਸ਼ਵ ਕੱਪ ਦੇ ਦੂਜੇ ਦੌਰ ''ਚ

Monday, Jun 17, 2019 - 04:21 AM (IST)

ਨਿਊਜ਼ੀਲੈਂਡ ਨੂੰ ਹਰਾ ਕੇ ਕੈਨੇਡਾ ਮਹਿਲਾ ਵਿਸ਼ਵ ਕੱਪ ਦੇ ਦੂਜੇ ਦੌਰ ''ਚ

ਗ੍ਰੇਨੋਬਲ (ਫਰਾਂਸ)— ਕੈਨੇਡਾ ਨੇ ਮਹਿਲਾ ਵਿਸ਼ਵ ਕੱਪ ਦੇ ਗਰੁੱਪ-ਈ ਮੈਚ 'ਚ ਸ਼ਨੀਵਾਰ ਇਥੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਪੱਕੀ ਕੀਤੀ। ਇਸ ਹਾਰ ਨਾਲ ਨਿਊਜ਼ੀਲੈਂਡ 'ਤੇ ਪਹਿਲੇ ਦੌਰ 'ਚ ਹੀ ਬਾਹਰ ਹੋਣ ਦਾ ਖਤਰਾ ਮੰਡਰਾਅ ਰਿਹਾ ਹੈ। ਇਸ ਤੋਂ ਪਹਿਲਾਂ ਵੇਲੇਂਸੀਅਨਸ 'ਚ ਨੀਦਰਲੈਂਡ ਨੇ ਕੈਮਰੂਨ ਨੂੰ 10-1 ਨਾਲ ਹਰਾਇਆ। ਟੀਮ ਦੇ ਕੈਨੇਡਾ ਦੇ ਬਰਾਬਰ 6 ਅੰਕ ਹੋ ਗਏ ਹਨ ਅਤੇ ਉਸ ਨੇ ਵੀ ਆਖਰੀ 16 'ਚ ਜਗ੍ਹਾ ਪੱਕੀ ਕਰ ਲਈ। ਕੈਨੇਡਾ ਨੇ ਆਪਣੇ ਪਹਿਲੇ ਮੈਚ 'ਚ ਕੈਮਰੂਨ ਨੂੰ 1-0 ਨਾਲ ਹਰਾਇਆ ਸੀ, ਜਦਕਿ ਨਿਊਜ਼ੀਲੈਂਡ ਨੂੰ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਨੀਦਰਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਨੀਵਾਰ ਕੈਨੇਡਾ ਵਲੋਂ ਜੇਸੀ ਫਲੇਮਿੰਗ ਨੇ ਨਿਸ਼ੇਲ ਪ੍ਰਿੰਸ ਦੇ ਪਾਸ ਨਾਲ 48ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਨਿਸ਼ੇਲ ਨੇ ਇਸ ਤੋਂ ਬਾਅਦ 78ਵੇਂ ਮਿੰਟ 'ਚ ਇਕ ਹੋਰ ਗੋਲ ਕਰ ਕੇ ਕੈਨੇਡਾ ਦੀ 2-0 ਨਾਲ ਜਿੱਤ ਪੱਕੀ ਕੀਤੀ।

PunjabKesari
ਹੁਣ ਕੈਨੇਡਾ ਅਤੇ ਨੀਦਰਲੈਂਡ ਦੀਆਂ ਟੀਮਾਂ 20 ਜੂਨ ਨੂੰ ਰੀਮਸ 'ਚ ਭਿੜਨਗੀਆਂ, ਜਿਸ ਨਾਲ ਗਰੁੱਪ ਦੇ ਜੇਤੂ ਦਾ ਫੈਸਲਾ ਹੋਵੇਗਾ। ਇਸ ਦਿਨ ਮੋਂਟਪੇਲੀਅਰ 'ਚ ਨਿਊਜ਼ੀਲੈਂਡ ਦਾ ਸਾਹਮਣਾ ਕੈਮਰੂਨ ਨਾਲ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਹੋਰਨਾਂ ਨਤੀਜਿਆਂ ਦੇ ਆਉਣ ਤੋਂ ਬਾਅਦ ਦੂਜੇ ਦੌਰ 'ਚ ਜਗ੍ਹਾ ਬਣਾ ਸਕਦੀ ਹੈ ਕਿਉਂਕਿ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਆਖਰੀ-16 'ਚ ਮੌਕਾ ਮਿਲੇਗਾ।

PunjabKesari


author

Gurdeep Singh

Content Editor

Related News