ਪ੍ਰਾਈਵੇਟ ਜੈੱਟ ਵਿੱਚ ਇੰਝ ਪੈਸਾ ਲੈ ਕੇ ਘੁੰਮਦਾ ਹੈ ਇਹ ਬਾਕਸਰ, ਕਰਦਾ ਹੈ ਰੰਗੀਨ ਪਾਰਟੀਜ਼ (ਤਸਵੀਰਾਂ)

07/14/2017 12:31:17 PM

ਨਵੀਂ ਦਿੱਲੀ— ਅਲਟੀਮੇਟ ਫਾਈਟਿੰਗ ਦੇ ਕਿੰਗ ਫਲਾਇਡ ਮੇਵੇਦਰ ਆਪਣੀ ਲਗਜ਼ੀਰੀਅਸ ਲਾਈਫ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਦੁਨੀਆ ਦੀ ਸਭ ਤੋਂ ਮਹਿੰਗੀ ਫਾਈਟ ਵਿੱਚ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਜਿੱਤਣ ਵਾਲੇ ਮੇਵੇਦਰ ਕੋਲ ਇੰਨਾ ਕੈਸ਼ ਹੈ ਕਿ ਉਹ ਆਪਣੇ ਪ੍ਰਾਈਵੇਟ ਜੈੱਟ ਵਿੱਚ ਕੈਸ਼ (ਰੁਪਏ) ਭਰਕੇ ਚਲਦੇ ਹਨ। ਮੇਵੇਦਰ ਕੋਲ ਕਰੀਬ 2700 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਸ ਨੂੰ ਉਹ ਮੌਜ ਮਸਤੀ ਵਿੱਚ ਉੜਾਉਂਦੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਐਡਲਟ ਸਟਰਿਪ ਕਲੱਬ ਵੀ ਖੋਲਿਆ ਹੈ।
26 ਅਗਸਤ ਨੂੰ 1161 ਕਰੋੜ ਰੁਪਏ ਦੀ ਫਾਈਟ
ਤੁਹਾਨੂੰ ਦੱਸ ਦਈਏ ਕਿ ਮੇਵੇਦਰ ਦੀ ਅਗਲੀ ਫਾਈਟ 26 ਅਗਸਤ ਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (ਯੂ.ਐੱਫ.ਸੀ.) ਦੇ ਬਾਦਸ਼ਾਹ ਕੋਨੋਰ ਮੈਕਗਰੀਗੋਰ ਨਾਲ ਹੋਵੇਗੀ। ਫਾਈਟ ਦਾ ਪਹਿਲਾ ਵੀਡੀਓ ਪ੍ਰੋਮੋ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸਨੂੰ ਯੂਟਿਊਬ ਉੱਤੇ ਵੇਖਿਆ ਜਾ ਸਕਦਾ ਹੈ। 12 ਰਾਉਂਡ ਤੱਕ ਚਲਣ ਵਾਲੇ ਇਸ ਮੁਕਾਬਲੇ ਨੂੰ ਪਿੱਛਲੀ ਫਾਈਟ ਤੋਂ ਵੀ ਜ਼ਿਆਦਾ ਮਹਿੰਗਾ ਮੁੱਕੇਬਾਜ਼ੀ ਮੁਕਾਬਲਾ ਮੰਨਿਆ ਜਾ ਰਿਹਾ ਹੈ। ਇਸ ਵਿੱਚ 1161 ਕਰੋੜ ਰੁਪਏ ਦਾਅਵ ਉੱਤੇ ਹੋਣਗੇ। ਸੂਤਰਾਂ ਮੁਤਾਬਕ ਮੁਕਾਬਲੇ ਦਾ ਨਤੀਜਾ ਕੁਝ ਵੀ ਹੋ ਮੇਵੇਦਰ ਨੂੰ 645 ਕਰੋੜ ਰੁਪਏ ਅਤੇ ਮੈਕਗਰਿਗੋਰ ਨੂੰ 516 ਕਰੋੜ ਰੁਪਏ ਮਿਲਣਗੇ। ਵੀਡੀਓ ਪ੍ਰੋਮੋ ਰਿਲੀਜ਼ ਕਰਨ ਦੇ ਬਾਅਦ ਆਯੋਜਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਦੋਨੋਂ ਫਾਈਟਰ ਪ੍ਰੋਮੋਸ਼ਨਲ ਵਰਲਡ ਟੂਰ ਵੀ ਕਰਨਗੇ। ਵਰਲਡ ਟੂਰ ਦੀ ਸ਼ੁਰੂਆਤ ਅਗਲੇ ਹਫ਼ਤੇ ਹੋਵੇਗੀ।


Related News