ਮਾਰਾਡੋਨਾ ਮਾਮਲੇ ''ਚ ਅਰਜਨਟੀਨਾ ਪੁਲਸ ਨੇ ਦੂਜੇ ਡਾਕਟਰ ਦੇ ਦਫਤਰ ਦੀ ਤਲਾਸ਼ੀ ਲਈ
Wednesday, Dec 02, 2020 - 08:57 PM (IST)
ਬਿਊਨਸ ਆਇਰਸ– ਡਿਆਗੋ ਮਾਰਾਡੋਨਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਸ ਨੇ ਫੁੱਟਬਾਲ ਦੇ ਇਸ ਮਹਾਨਾਇਕ ਦਾ ਇਲਾਜ ਕਰਨ ਵਾਲੀ ਮਨੋਰੋਗ ਡਾਕਟਰ ਦੇ ਦਫਤਰ ਤੇ ਘਰ ਦੀ ਤਲਾਸ਼ੀ ਲਈ। ਪੁਲਸ ਇਸ ਮਾਮਲੇ ਵਿਚ ਡਾਕਟਰ ਦੀ ਅਣਦੇਖੀ ਦੀ ਜਾਂਚ ਕਰ ਰਹੀ ਹੈ।
ਅਟਾਰਨੀ ਜਨਰਲ ਤੋਂ ਆਦੇਸ਼ ਮਿਲਣ ਤੋਂ ਬਾਅਦ ਪੁਲਸ ਨੇ ਮਨੋਰੋਗੀ ਡਾਕਟਰ ਆਗਸਿਟਨਾ ਕੋਸਾਚੋਵ ਦੇ ਦਫਤਰ ਵਿਚ ਪ੍ਰਵੇਸ਼ ਕੀਤਾ। ਉਥੇ ਹੀ ਪੁਲਸ ਦੇ ਦੂਜੇ ਦਲ ਨੇ ਉਸਦੇ ਘਰ ਦੀ ਤਲਾਸ਼ੀ ਲਈ। ਮਨੋਰੋਗ ਡਾਕਟਰ ਵਾਦਿਮ ਮਿਸਚਾਂਚੁਕ ਨੇ ਕਿਹਾ,''ਇਹ ਆਮ ਪ੍ਰਕਿਰਿਆ ਹੈ। ਮਰੀਜ਼ ਦੀ ਮੌਤ 'ਤੇ ਉਸਦੇ ਡਾਕਟਰੀ ਇਤਿਹਾਸ ਨੂੰ ਖੰਘਾਲਿਆ ਜਾਂਦਾ ਹੈ।''
ਕੋਸਾਚੋਵ ਉਸ ਮੈਡੀਕਲ ਟੀਮ ਦਾ ਹਿੱਸਾ ਸੀ, ਜਿਸ ਨੇ ਨਵੰਬਰ ਦੀ ਸ਼ੁਰੂਆਤ ਵਿਚ ਦਿਮਾਗ ਦੇ ਆਪ੍ਰੇਸ਼ਨ ਤੋਂ ਬਾਅਦ ਮਾਰਾਡੋਨਾ ਦਾ ਇਲਾਜ ਕੀਤਾ ਸੀ। ਮਾਰਾਡੋਨਾ ਦਾ ਪਿਛਲੇ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਹੁਣ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸਦੇ ਇਲਾਜ ਵਿਚ ਕੋਈ ਕੋਤਾਹੀ ਤਾਂ ਨਹੀਂ ਵਰਤੀ ਗਈ।