CSK vs MI : ਮੈਚ ਦੇ ਬਾਅਦ ਰੋਹਿਤ ਸ਼ਰਮਾ ਨੇ ਕਿਹਾ- ਸ਼ੁਰੂ ''ਚ ਵਿਕਟਾਂ ਡਿੱਗੀਆਂ ਤਾਂ ਘਬਰਾ ਗਏ ਸੀ

05/13/2022 2:47:49 PM

ਮੁੰਬਈ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ 'ਚ ਚੇਨਈ ਸੁਪਰ ਕਿੰਗਜ਼ ਨੂੰ ਹਰਾਉਣ ਦੇ ਬਾਅਦ ਕਿਹਾ ਕਿ ਸ਼ੁਰੂ 'ਚ ਛੇਤੀ ਵਿਕਟਾਂ ਡਿੱਗਣ ਨਾਲ ਉਹ ਥੋੜ੍ਹਾ ਘਬਰਾ ਗਏ ਸਨ ਪਰ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਜਿੱਤ ਦਰਜ ਕਰਨਗੇ। ਆਈ. ਪੀ. ਐੱਲ. ਦੀਆਂ ਦੋ ਸਭ ਤੋਂ ਸਫਲ ਟੀਮਾਂ ਚੇਨਈ ਤੇ ਮੁੰਬਈ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ।

ਰੋਹਿਤ ਨੇ ਕਿਹਾ ਕਿ ਵਾਨਖੇੜੇ ਦੀ ਪਿੱਚ ਨੂੰ ਅਸੀਂ ਜਾਣਦੇ ਹਾਂ। ਸ਼ੁਰੂਆਤੀ ਵਿਕਟਾਂ ਡਿੱਗਣ ਦੇ ਬਾਅਦ ਤਿਲਕ ਵਰਮਾ (ਅਜੇਤੂ 34 ਦੌੜਾਂ) ਨੇ ਸੰਭਲ ਕੇ ਖੇਡਦੇ ਹੋਏ ਟੀਮ ਨੂੰ ਜਿੱਤ ਤਕ ਪਹੁੰਚਾਇਆ। ਰੋਹਿਤ ਨੇ ਕਿਹਾ, 'ਤਿਲਕ ਨੇ ਪਹਿਲੇ ਹੀ ਸਾਲ 'ਚ ਸ਼ਾਨਦਾਰ ਪ੍ਰਦਰਸਨ ਕੀਤਾ ਹੈ, ਉਸ ਦਾ ਜਜ਼ਬਾ ਸ਼ਾਨਦਾਰ ਹੈ।'

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ, 'ਵਿਕਟ ਕਿਸੇ ਵੀ ਤਰ੍ਹਾਂ ਦਾ ਹੋਵੇ 130 ਦੌੜਾਂ ਤੋਂ ਘੱਟ ਦੇ ਸਕੋਰ ਦਾ ਬਚਾਅ ਕਰਨਾ ਮੁਸ਼ਕਲ ਸੀ। ਮੈਂ ਗੇਂਦਬਾਜ਼ਾਂ ਨੂੰ ਵਿਰੋਧੀ ਟੀਮ 'ਤੇ ਦਬਾਅ ਬਣਾਉਣ ਨੂੰ ਕਿਹਾ। ਯੁਵਾ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ, ਉਨ੍ਹਾਂ ਨੂੰ ਤਜਰਬੇ ਦੇ ਨਾਲ ਕੁਝ ਸਿੱਖਣ ਨੂੰ ਮਿਲ ਰਿਹਾ ਹੈ।' ਡੇਨੀਅਲ ਸੈਮਸ ਨੂੰ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ। ਸੈਮਸ ਨੇ ਚਾਰ ਓਵਰ 'ਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।


Tarsem Singh

Content Editor

Related News