ਸਾਤਿਵਕਸੈਰਾਜ-ਅਸ਼ਵਿਨੀ ਸੈਮੀਫਾਈਨਲ ’ਚ, ਸਿੰਧੂ ਤੇ ਸਮੀਰ ਹਾਰੇ

Friday, Jan 22, 2021 - 10:50 PM (IST)

ਸਾਤਿਵਕਸੈਰਾਜ-ਅਸ਼ਵਿਨੀ ਸੈਮੀਫਾਈਨਲ ’ਚ, ਸਿੰਧੂ ਤੇ ਸਮੀਰ ਹਾਰੇ

ਬੈਂਕਾਕ– ਭਾਰਤ ਦੇ ਸਾਤਿਵਕਸੈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ ਟੋਯੋਟਾ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ ਜਦਕਿ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਤੇ ਸਮੀਰ ਵਰਮਾ ਨੂੰ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸਦੇ ਨਾਲ ਹੀ ਸਿੰਗਲਜ਼ ਵਿਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ।
ਸ਼ੁੱਕਰਵਾਰ ਨੂੰ ਖੇਡੇ ਗਏ ਕੁਆਰਟਰਫਾਈਨਲ 'ਚ ਸਾਤਿਵਕਸੈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਨੇ 5ਵੀਂ ਸੀਡ ਮਲੇਸ਼ੀਆਈ ਜੋੜੀ ਚਾਨ ਪੇਂਗ ਸੂਨ ਅਤੇ ਗੋਹ ਲਿਊ ਯਿੰਗ ਨੂੰ ਇਕ ਘੰਟੇ 15 ਮਿੰਟ ਤੱਕ ਚੱਲੇ ਤਿੰਨ ਗੇਮਾਂ ਦੇ ਸਖਤ ਮੁਕਾਬਲੇ 'ਚ 18-21, 24-22, 22-20 ਨਾਲ ਹਰਾਇਆ। ਭਾਰਤੀ ਜੋੜੀ ਦਾ ਸੈਮੀਫਾਈਨਲ 'ਚ ਚੋਟੀ ਦੀ ਦਰਜਾ ਪ੍ਰਾਪਤ ਥਾਈਲੈਂਡ ਜੋੜੀ ਡੇਚਾਪੋਲ ਪੁਆਵਾਰਾਨੁਕਰੋਹ ਅਤੇ ਸਪਸੀਰੀਤੇਰਾਤਨਚਈ ਨਾਲ ਮੁਕਾਬਲਾ ਹੋਵੇਗਾ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News