IPL 2023: ਚੈਂਪੀਅਨ ਟੀਮ ''ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਫਾਈਨਲ ਹਾਰਨ ਵਾਲੀ ਟੀਮ ਨੂੰ ਮਿਲਣਗੇ 13 ਕਰੋੜ
Saturday, May 27, 2023 - 09:30 PM (IST)
ਸਪੋਰਟਸ ਡੈਸਕ : ਆਈ. ਪੀ. ਐੱਲ 2023 ਦੀ ਚੈਂਪੀਅਨ ਕਿਹੜੀ ਟੀਮ ਬਣੇਗੀ, ਇਸ ਦਾ ਫੈਸਲਾ 28 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ ਜਦੋਂ ਚੇਨਈ ਸੁਪਾਕ ਕਿੰਗਜ਼ ਅਤੇ ਪਿਛਲੇ ਸੀਜ਼ਨ ਦੀ ਚੈਂਪੀਅਨ ਗੁਜਰਾਤ ਟਾਈਟਨਸ ਆਪਸ 'ਚ ਭਿੜਨਗੀਆਂ। ਇਸ ਨਾਲ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਕਿਸ ਖਿਡਾਰੀ ਨੇ ਕੀ ਹਾਸਲ ਕੀਤਾ ਅਤੇ ਕੀ ਗੁਆਇਆ। ਇਸ ਦੇ ਨਾਲ ਹੀ ਖਿਤਾਬ 'ਤੇ ਕਬਜ਼ਾ ਕਰਨ ਵਾਲੀ ਟੀਮ 'ਤੇ ਪੈਸਿਆਂ ਦੀ ਬਰਸਾਤ ਹੋਵੇਗੀ ਤਾਂ ਹਾਰਨ ਵਾਲੀ ਟੀਮ ਵੀ ਵੱਡੀ ਰਕਮ ਲੈ ਕੇ IPL 2023 ਨੂੰ ਅਲਵਿਦਾ ਕਹਿ ਦੇਵੇਗੀ।
ਚੈਂਪੀਅਨ ਟੀਮ ਹੋਵੇਗੀ ਮਾਲਾਮਾਲ
ਆਈ. ਪੀ. ਐਲ. 2023 ਦੇ ਫਾਈਨਲ ਮੈਚ ਵਿੱਚ ਜੇਤੂ ਟੀਮ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਦੁਨੀਆ ਭਰ ਵਿੱਚ ਖੇਡੀਆਂ ਜਾਣ ਵਾਲੀਆਂ ਵੱਖ-ਵੱਖ ਟੀ-20 ਲੀਗਾਂ ਵਿੱਚੋਂ ਸਭ ਤੋਂ ਵੱਧ ਹੈ। ਇੰਨਾ ਹੀ ਨਹੀਂ... ਫਾਈਨਲ 'ਚ ਹਾਰਨ ਵਾਲੀ ਟੀਮ ਨੂੰ 13 ਕਰੋੜ ਰੁਪਏ ਦਿੱਤੇ ਜਾਣਗੇ, ਜਦਕਿ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਦਿੱਤੇ ਜਾਣਗੇ। ਮੁੰਬਈ ਨੇ ਦੂਜੇ ਕੁਆਲੀਫਾਇਰ ਵਿੱਚ ਥਾਂ ਬਣਾਈ। ਲਖਨਊ ਸੁਪਰ ਜਾਇੰਟਸ ਨੂੰ 6.5 ਕਰੋੜ ਰੁਪਏ ਮਿਲਣਗੇ। ਲਖਨਊ ਨੂੰ ਐਲੀਮੀਨੇਟਰ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਦੀ ਸੈਂਕੜੇ ਵਾਲੀ ਪਾਰੀ 'ਤੇ ਆਨੰਦ ਮਹਿੰਦਰਾ ਦਾ ਟਵੀਟ ਵਾਇਰਲ, 'ਵੋ ਥਾਰ ਜੋ ਹਮਨੇ...'
ਇਸ IPL 2023 ਵਿੱਚ ਇਨਾਮੀ ਰਾਸ਼ੀ -
ਜੇਤੂ - 20 ਕਰੋੜ ਰੁਪਏ
ਉਪ-ਜੇਤੂ - 13 ਕਰੋੜ ਰੁਪਏ
ਮੁੰਬਈ ਇੰਡੀਅਨਜ਼ - 7 ਕਰੋੜ ਰੁਪਏ
ਲਖਨਊ ਸੁਪਰ ਜਾਇੰਟਸ - 6.5 ਕਰੋੜ ਰੁਪਏ
ਇਸ ਤੋਂ ਇਲਾਵਾ ਇਹ ਰਹੀ ਪ੍ਰਾਈਜ਼ ਮਨੀ
• ਟੂਰਨਾਮੈਂਟ ਦਾ ਉੱਭਰਦਾ ਖਿਡਾਰੀ - 20 ਲੱਖ ਰੁਪਏ
• ਸੀਜ਼ਨ ਦਾ ਸੁਪਰ ਸਟ੍ਰਾਈਕਰ - 15 ਲੱਖ ਰੁਪਏ
• ਔਰੇਂਜ ਕੈਪ - 15 ਲੱਖ ਰੁਪਏ (ਸਭ ਤੋਂ ਵੱਧ ਦੌੜਾਂ)
• ਪਰਪਲ ਕੈਪ - 15 ਲੱਖ ਰੁਪਏ (ਸਭ ਤੋਂ ਵੱਧ ਵਿਕਟਾਂ)
• ਸੀਜ਼ਨ ਦੇ ਸਭ ਤੋਂ ਕੀਮਤੀ ਖਿਡਾਰੀ - 12 ਲੱਖ ਰੁਪਏ
• ਸਭ ਤੋਂ ਵੱਧ ਸਿਕਸ ਜੜਨ ਦਾ ਰਿਕਾਰਡ - 12 ਲੱਖ ਰੁਪਏ
• ਸੀਜ਼ਨ ਦਾ ਗੇਮ ਚੇਂਜਰ - 12 ਲੱਖ
ਇਹ ਵੀ ਪੜ੍ਹੋ : IPL 2023: ਮੁੰਬਈ ਨੂੰ ਹਰਾ ਕੇ ਫ਼ਾਈਨਲ 'ਚ ਪਹੁੰਚੀ ਗੁਜਰਾਤ, ਟਰਾਫ਼ੀ ਲਈ ਚੇਨਈ ਨਾਲ ਹੋਵੇਗੀ ਭਿੜੰਤ
ਦੁਨੀਆ ਦੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਦੀ ਸੂਚੀ
IPL - 20 ਕਰੋੜ ਦੀ ਇਨਾਮੀ ਰਾਸ਼ੀ
SA T20 ਲੀਗ - 15 ਕਰੋੜ ਦੀ ਇਨਾਮੀ ਰਾਸ਼ੀ
ਕੈਰੇਬੀਅਨ ਪ੍ਰੀਮੀਅਰ ਲੀਗ - 8.14 ਕਰੋੜ
ਬੰਗਲਾਦੇਸ਼ ਪ੍ਰੀਮੀਅਰ ਲੀਗ - 6.92 ਕਰੋੜ
ਮਹਿਲਾ ਪ੍ਰੀਮੀਅਰ ਲੀਗ - 6 ਕਰੋੜ
ਬਿਗ ਬੈਸ਼ ਲੀਗ - 3.66 ਕਰੋੜ
ਪਾਕਿਸਤਾਨ ਸੁਪਰ ਲੀਗ - 3.40 ਕਰੋੜ ਰੁਪਏ
ਦਿ ਹੰਡ੍ਰੇਡ - 1.3 ਕਰੋੜ ਰੁਪਏ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।