ਇਮਾਮ-ਉਲ-ਹਕ 'ਅਫੇਅਰ ਵਿਵਾਦ' ਨੂੰ ਲੈ ਕੇ PCB ਨੇ ਤੋੜੀ ਚੁੱਪੀ, ਕਿਹਾ...

Saturday, Jul 27, 2019 - 12:17 PM (IST)

ਇਮਾਮ-ਉਲ-ਹਕ 'ਅਫੇਅਰ ਵਿਵਾਦ' ਨੂੰ ਲੈ ਕੇ PCB ਨੇ ਤੋੜੀ ਚੁੱਪੀ, ਕਿਹਾ...

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ ਨੇ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਨੂੰ ਲੈ ਕੇ ਉਠੇ ਨਵੇਂ ਵਿਵਾਦ ਨੂੰ ਉਨ੍ਹਾਂ ਦਾ ਨਿੱਜੀ ਮਾਮਲਾ ਕਰਾਰ ਦਿੱਤਾ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਕ੍ਰਿਕਟਰ ਦੇ ਖਿਲਾਫ ਲਗਾਏ ਗਏ ਦੋਸ਼ਾਂ 'ਤੇ ਕੋਈ ਪ੍ਰਤਿਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨੀ ਕ੍ਰਿਕਟਰ ਦੇ ਖਿਲਾਫ ਕਥਿਤ ਤੌਰ 'ਤੇ 7 ਤੋਂ 8 ਲੜਕੀਆਂ ਦੇ ਨਾਲ ਅਫੇਅਰ ਕਾਂਡ ਰਾਤੋ-ਰਾਤ ਵਾਇਰਲ ਹੋ ਗਿਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਟਵਿੱਟਰ ਯੂਜ਼ਰ ਨੇ ਚਾਰ ਲੜਕੀਆਂ ਦੇ ਨਾਲ ਇਮਾਮ ਦੀ ਚੈਟ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੇ।
PunjabKesari
ਦਰਅਸਲ ਯੂਜ਼ਰ ਨੇ ਸਕ੍ਰੀਨ ਸ਼ਾਟ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਉਨ੍ਹਾਂ ਚਾਰ ਲੜਕੀਆਂ ਨਾਲ ਉਨ੍ਹਾਂ ਦੇ ਚੈਟ ਦੇ ਸਕ੍ਰੀਨਸ਼ਾਟ ਹਨ, ਜਿਨ੍ਹਾਂ ਦਾ ਇਮਾਮ ਨਾਲ ਅਫੇਅਰ ਚਲ ਰਿਹਾ ਹੈ। ਇਸ ਤੋਂ ਬਾਅਦ ਇਮਾਮ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਜਿਹਾ ਲਗ ਰਿਹਾ ਸੀ ਕਿ ਇਮਾਮ ਲਈ ਅੱਗੇ ਦੀ ਰਾਹ ਮੁਸ਼ਕਲ ਹੋਵੇਗੀ ਪਰ ਪੀ.ਸੀ.ਬੀ. ਨੇ ਇਸ 'ਤੇ ਕੋਈ ਵੀ ਪ੍ਰਤੀਕਰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 
PunjabKesari
ਜ਼ਿਕਰਯੋਗ ਹੈ ਕਿ ਇਕ ਟਵਿੱਟਰ ਯੂਜ਼ਰ ਨੇ ਇਮਾਮ 'ਤੇ ਦੋਸ਼ ਲਗਾਉਂਦੇ ਹੋਏ ਲਿਖਿਆ ਸੀ, ''ਤਾਂ ਜ਼ਾਹਰ ਹੈ ਕਿ ਇਮਾਮ ਉਲ ਹੱਕ 7 ਤੋਂ 8 (ਜੋ ਕਿ ਅਸੀਂ ਜਾਣਦੇ ਹਾਂ) ਮਹਿਲਾਵਾਂ ਨੂੰ ਡੇਟ ਕਰ ਰਹੇ ਹਨ ਅਤੇ ਉਹ ਉਨ੍ਹਾਂ ਦਾ ਇਸਤੇਮਾਲ ਕਰਦੇ ਹਨ ਅਤੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਦੇ ਰਹੇ। ਸਕ੍ਰੀਨਸ਼ਾਟਸ ਮੁਤਾਬਕ, ਇਮਾਮ ਉਨ੍ਹਾਂ ਨੂੰ ਪੂਰੇ ਸਮੇਂ ਇਹੋ ਦਸਣ ਦੀ ਕੋਸ਼ਿਸ਼ ਕਰਦੇ ਰਹੇ ਨ ਕਿ ਉਹ ਸਿੰਗਲ ਹਨ।''


author

Tarsem Singh

Content Editor

Related News