2021 ''ਚ ਜੇਕਰ ਨਹੀਂ ਹੋਇਆ ਓਲੰਪਿਕ ਤਾਂ ਹੋਵੇਗਾ ਰੱਦ : IOC ਅਧਿਕਾਰੀ

06/08/2020 6:52:11 PM

ਸਪੋਰਟਸ ਡੈਸਕ : ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੋਕੀਓ ਓਲੰਪਿਕ ਜੇਕਰ 2021 ਵਿਚ ਤੈਅ ਕੀਤੀਆਂ ਗਈਆਂ ਤਾਰੀਖਾਂ 'ਤੇ ਨਹੀਂ ਹੋਇਆ ਤਾਂ ਇਸ ਨੂੰ ਰੱਦ ਕੀਤਾ ਜਾਵੇਗਾ। ਆਈ. ਓ. ਸੀ. ਦੀ ਕਾ-ਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਪਿਅਰੇ ਓਲਿਵਰ ਬੇਕਸਰਸ-ਵਿਯਜਾਂਟ ਓਲਿਵਰ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਯਕੀਨੀ ਹਨ ਕਿ ਖੇਡ ਅਗਲੇ ਸਾਲ 23 ਜੁਲਾਈ ਨੂੰ ਸ਼ੁਰੂ ਹੋ ਜਾਂਣਗੇ। ਓਲਿਵਰ ਨੇ ਨਾਲ ਹੀ ਕਿਹਾ ਕਿ ਇਸ ਪੱਧਰ ਦੇ ਟੂਰਨਾਮੈਂਟ ਨੂੰ ਇਕ ਵਾਰ ਤੋਂ ਜ਼ਿਆਦਾ ਮੁਲਤਵੀ ਕਰਨਾ ਸੰਭਵ ਹੈ। ਉਸ ਨੇ ਬੈਲਜੀਅਮ ਦੀ ਇਕ ਅਖਬਾਰ ਦੇ ਹਵਾਲੇ ਤੋਂ ਕਿਹਾ ਕਿ ਅੱਜ ਹਰ ਕੋਈ ਗੱਲ ਨੂੰ ਲੈ ਕੇ ਯਕੀਨੀ ਹੈ ਕਿ ਟੂਰਨਾਮੈਂਟ 23 ਜੁਲਾਈ 2021 ਨੂੰ ਸ਼ੁਰੂ ਹੋ ਜਾਵੇਗਾ। ਅਸੀਂ ਇਸ ਗੱਲ ਨੂੰ ਲੈ ਕੇ ਯਕੀਨੀ ਹਾਂ ਕਿ 2021 ਵਿਚ ਹੋ ਸਕਣਗੇ ਨਹੀਂ ਤਾਂ ਰੱਦ ਜੋ ਜਾਣਗੇ।

ਉਸ ਨੇ ਇਸ ਗੱਲ ਤਰ੍ਹਾਂ ਦੇ ਪ੍ਰੋਜੈਕਟ ਨੂੰ ਵਾਰ-ਵਾਰ ਮੁਲਤਵੀ ਕਰਨਾ ਮੁਸ਼ਕਿਲ ਹੈ ਕਿਉਂਕਿ ਇਸ ਵਿਚ ਕਾਫੀ ਸਾਰਾ ਪੈਸਾ ਖਰਚ ਹੁੰਦਾ ਹੈ ਅਤੇ ਕਈ ਹਜ਼ਾਰ ਲੋਕ ਇਸ ਨਾਲ ਜੁੜੇ ਹੁੰਦੇ ਹਨ। ਇਸ ਗੱਲ ਨੂੰ ਆਈ. ਓ. ਸੀ. ਮੁਖੀ ਥਾਮਸ ਬਾਕ ਵੀ ਪਹਿਲਾਂ ਦੋਹਰਾ ਚੁੱਕੇ ਹਨ ਕਿ ਜੇਕਰ ਓਲੰਪਿਕ 2021 ਵਿਚ 23 ਜੁਲਾਈ ਤੋਂ 8 ਅਗਸਤ ਵਿਚਾਲੇ ਨਹੀਂ ਹੁੰਦੇ ਤਾਂ ਫਿਰ ਇਸ ਦੇ ਆਯੋਜਨ ਲਈ ਦੂਜਾ ਕੋਈ ਪਲਾਨ ਨਹੀਂ ਹੈ।
 


Ranjit

Content Editor

Related News