ਚੇਨਈ ਤੋਂ ਫਾਈਨਲ ਦੀ ਮੇਜ਼ਬਾਨੀ ਖੁੱਸੀ ਤਾਂ ਹੈਦਰਾਬਾਦ ਹੋਵੇਗਾ ਬਦਲ
Tuesday, Apr 09, 2019 - 11:46 PM (IST)

ਨਵੀਂ ਦਿੱਲੀ- ਐੱਮ. ਏ. ਚਿਦਾਂਬਰਮ ਸਟੇਡੀਅਮ ਦੇ ਤਿੰਨ ਬੰਦ ਪਏ ਸਟੈਂਡ ਦੁਬਾਰਾ ਖੋਲ੍ਹਣ ਦਾ ਮੁੱਦਾ ਨਾ ਸੁਲਝਣ ਦੀ ਸਥਿਤੀ ਵਿਚ ਚੇਨਈ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੇ ਫਾਈਨਲ ਦੀ ਮੇਜ਼ਬਾਨੀ ਤੋਂ ਹੱਥ ਧੋ ਸਕਦਾ ਹੈ। ਇਸ ਸਥਿਤੀ ਵਿਚ ਹੈਦਰਾਬਾਦ ਨੂੰ ਇਹ ਜ਼ਿੰਮਾ ਦਿੱਤਾ ਜਾ ਸਕਦਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਚਿਦਾਂਬਰਮ ਸਟੇਡੀਅਮ ਵਿਵਾਦ ਦੇ ਨਾ ਸੁਲਝਣ ਦੀ ਸਥਿਤੀ ਵਿਚ ਹੈਦਰਾਬਾਦ ਤੇ ਬੈਂਗਲੁਰੂ ਨੂੰ ਚਾਰ ਪਲੇਅ ਆਫ ਮੈਚਾਂ ਦੀ ਮੇਜ਼ਬਾਨੀ ਲਈ ਬਦਲ ਰੱਖਿਆ ਹੈ। ਹੈਦਰਾਬਾਦ ਵਿਚ ਸੰਭਾਵਿਤ ਪਹਿਲਾ ਕੁਆਲੀਫਾਇਰ ਤੇ ਫਾਈਨਲ ਹੋ ਸਕਦਾ ਹੈ, ਜਦਕਿ ਬੈਂਗਲੁਰੂ ਵਿਚ ਦੂਜਾ ਕੁਆਲੀਫਾਇਰ ਤੇ ਐਲਿਮੀਨੇਟਰ ਕਰਵਾਇਆ ਜਾ ਸਕਦਾ ਹੈ।