ਆਈ. ਸੀ. ਸੀ. ਦੀ ਮਹਿਲਾ ਵਨ-ਡੇ ਰੈਂਕਿੰਗ : ਸਮ੍ਰਿਤੀ ਛੇਵੇਂ ਤੇ ਮਿਤਾਲੀ ਤੀਜੇ ਸਥਾਨ ''ਤੇ ਬਰਕਰਾਰ

11/30/2021 6:38:53 PM

ਦੁਬਈ- ਭਾਰਤੀ ਬੱਲੇਬਾਜ਼ ਮਿਤਾਲੀ ਰਾਜ ਤੇ ਸਮ੍ਰਿਤੀ ਮੰਧਾਨਾ ਆਈ. ਸੀ. ਸੀ. ਮਹਿਲਾ ਵਨ-ਡੇ ਕ੍ਰਿਕਟ ਰੈਂਕਿੰਗ 'ਚ ਤੀਜੇ ਤੇ ਛੇਵੇਂ ਸਥਾਨ 'ਤੇ ਬਣੀਆਂ ਹੋਈਆਂ ਹਨ ਜਦਕਿ ਹਰਫਨਮੌਲਾ ਦੀਪਤੀ ਸ਼ਰਮਾ ਪੰਜਵੇਂ ਸਥਾਨ 'ਤੇ ਹੈ। ਮਿਤਾਲੀ ਦੇ 738 ਅੰਕ ਹਨ ਜਦਕਿ ਸਮ੍ਰਿਤੀ ਦੇ 710 ਅੰਕ ਹਨ। 

ਦੱਖਣੀ ਅਫ਼ਰੀਕਾ ਦੀ ਲਿਜੇਲੇ ਲੀ 761 ਅੰਕ ਲੈ ਕੇ ਚੋਟੀ 'ਤੇ ਹੈ। ਵੈਸਟਇੰਡੀਜ਼ ਦੀ ਸਟੇਫਨੀ ਟੇਲਰ ਤੇ ਹੇਲੀ ਮੈਥਿਊਜ਼ ਵਨ-ਡੇ ਬੱਲੇਬਾਜ਼ਾਂ ਤੇ ਆਲਰਾਊਂਡਰਾਂ ਦੀ ਰੈਂਕਿੰਗ 'ਚ ਉੱਪਰ ਆਈ ਹੈ। ਟੇਲਰ ਬੱਲੇਬਾਜ਼ੀ 'ਚ ਚੋਟੀ ਦ 10 'ਚ ਆ ਗਈ ਹੈ ਜਦਕਿ ਹਰਫਨਮੌਲਾ ਦੀ ਸੂਚੀ 'ਚ ਚੌਥੇ ਸਥਾਨ 'ਤੇ ਹੈ। ਮੈਥਿਊ ਅੱਠਵੇਂ ਸਥਾਨ 'ਤੇ ਹੈ। ਆਲਰਾਊਂਡਰਾਂ ਦੀ ਸੂਚੀ 'ਚ ਮਰਿਜਾਨੰਨੇ ਚੋਟੀ 'ਤੇ ਹੈ ਜਦਕਿ ਨਟਾਲੀ ਸਕੀਵੇਰ ਦੂਜੇ ਤੇ ਐਲਿਸ ਪੈਰੀ ਤੀਜੇ ਸਥਾਨ 'ਤੇ ਹੈ। ਦੀਪਤੀ 299 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ।


Tarsem Singh

Content Editor

Related News