ICC ਟੈਸਟ ਰੈਂਕਿੰਗ : ਦੂਜੇ ਸਥਾਨ 'ਤੇ ਪੁੱਜੇ ਵਿਰਾਟ ਕੋਹਲੀ, ਇਨ੍ਹਾਂ ਭਾਰਤੀਆਂ ਨੂੰ ਵੀ ਮਿਲੀ ਪਹਿਲੇ 10 'ਚ ਜਗ੍ਹਾ

12/15/2020 5:42:54 PM

ਦੁਬਈ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਮੰਗਲਵਾਰ ਨੂੰ ਜਾਰੀ ਆਈ.ਸੀ.ਸੀ. ਟੈਸਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਏ, ਜਦੋਂਕਿ ਚੇਤੇਸ਼ਵਰ ਪੁਜਾਰਾ 7ਵੇਂ ਅਤੇ ਅਜਿੰਕਿਆ ਰਹਾਣੇ 10ਵੇਂ ਸਥਾਨ 'ਤੇ ਹਨ। ਕੋਹਲੀ 886 ਰੇਟਿੰਗ ਅੰਕਾਂ ਨਾਲ ਭਾਰਤੀ ਬੱਲੇਬਾਜ਼ਾਂ ਵਿਚ ਸਿਖ਼ਰ 'ਤੇ ਹਨ ਪਰ ਉਹ ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿਥ (911 ਅੰਕ) ਤੋਂ ਪਿੱਛੇ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੀਜੇ ਸਥਾਨ 'ਤੇ ਖ਼ਿਸਕ ਗਏ ਹਨ। ਉਨ੍ਹਾਂ ਦੇ ਬਾਅਦ ਆਸਟਰੇਲੀਆ ਦੇ ਨੌਜਵਾਨ ਬੱਲੇਬਾਜ਼ ਮਾਰਨਸ ਲਾਬੁਸ਼ੇਨ, ਪਾਕਿਸਤਾਨ ਦੇ ਬਾਬਰ ਆਜਮ ਅਤੇ ਜ਼ਖ਼ਮੀ ਡੈਵਿਡ ਵਾਰਨਰ ਦਾ ਨੰਬਰ ਆਉਂਦਾ ਹੈ। ਪੁਜਾਰਾ 766 ਅੰਕ  ਨਾਲ ਇਸ ਸੂਚੀ ਵਿਚ 7ਵੇਂ ਸਥਾਨ 'ਤੇ ਹਨ। ਉਨ੍ਹਾਂ ਦੇ ਬਾਅਦ ਬੇਨ ਸਟੋਕਸ (760), ਜੋ ਰੂਟ (738) ਅਤੇ ਭਾਰਤੀ ਟੈਸਟ ਉਪ ਕਪਤਾਨ ਰਹਾਣੇ (726) ਸਿਖ਼ਰ 10 ਵਿਚ ਸ਼ਾਮਲ ਬੱਲੇਬਾਜ਼ ਹਨ।

ਇਹ ਵੀ ਪੜ੍ਹੋ:  7 ਸਾਲ ਦੀ ਪਾਬੰਦੀ ਮਗਰੋਂ ਖੇਡ ਮੈਦਾਨ 'ਚ ਵਾਪਿਸ ਪਰਤੇ ਸ਼੍ਰੀਸੰਤ, ਇਸ ਟੀਮ ਲਈ ਖੇਡਦੇ ਆਉਣਗੇ ਨਜ਼ਰ

ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ (779 ਅੰਕ) ਅਤੇ ਦਿੱਗਜ਼ ਆਫ ਸਪਿਨਰ ਰਵਿਚੰਦਰਨ ਅਸ਼ਵਿਨ (756) ਗੇਂਦਬਾਜ਼ੀ ਰੈਂਕਿੰਗ ਵਿਚ ਕਰਮਵਾਰ 8ਵੇਂ ਅਤੇ 10ਵੇਂ ਸਥਾਨ 'ਤੇ ਹਨ। ਇਸ ਸੂਚੀ ਵਿਚ ਆਸਟਰੇਲੀਆ ਦੇ ਪੈਟ ਕਮਿੰਸ  (904) ਸਿਖ਼ਰ 'ਤੇ ਹਨ। ਉਨ੍ਹਾਂ ਦੇ ਬਾਅਦ ਇੰਗਲੈਂਡ ਦੇ ਸਟੁਅਰਟ ਬਰਾਡ ਅਤੇ ਨਿਊਜ਼ੀਲੈਂਡ ਦੇ ਨੀਲ ਵੈਗਨਰ ਦਾ ਨੰਬਰ ਆਉਂਦਾ ਹੈ। ਭਾਰਤ ਦੇ 2 ਖਿਡਾਰੀ ਰਵਿੰਦਰ ਜਡੇਜਾ ਅਤੇ ਅਸ਼ਵਿਨ ਆਲਰਾਊਂਡਰਾਂ ਦੀ ਸੂਚੀ ਵਿਚ ਸਿਖ਼ਰ 10 ਵਿਚ ਸ਼ਾਮਲ ਹਨ। ਸਟੋਕਸ ਇਸ ਸੂਚੀ ਵਿਚ ਸਿਖ਼ਰ 'ਤੇ ਹਨ। ਜਡੇਜਾ 397 ਰੇਟਿੰਗ ਅੰਕਾਂ ਨਾਲ ਵੈਸਟਇੰਡੀਜ਼ ਦੇ ਜੈਸਨ ਹੋਲਡਰ ਦੇ ਬਾਅਦ ਤੀਜੇ ਸਥਾਨ 'ਤੇ ਹਨ, ਜਦੋਂਕਿ ਅਸ਼ਵਿਨ ਦੇ 281 ਅੰਕ ਹੈ ਅਤੇ ਉਹ 6ਵੇਂ ਸਥਾਨ 'ਤੇ ਹਨ।

ਇਹ ਵੀ ਪੜ੍ਹੋ: Ind vs Aus: ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਆਸਟਰੇਲੀਆ ਲਈ ਰਵਾਨਾ ਹੋਏ ਰੋਹਿਤ ਸ਼ਰਮਾ

ਟੀਮਾਂ ਦੀ ਆਈ.ਸੀ.ਸੀ. ਟੈਸਟ ਰੈਂਕਿੰਗ ਵਿਚ ਭਾਰਤ ਅਜੇ ਤੀਜੇ ਸਥਾਨ 'ਤੇ ਹੈ, ਕਿਉਂਕਿ ਨਿਊਜ਼ੀਲੈਂਡ ਹਾਲ ਹੀ ਵਿਚ ਵੈਸਟਇੰਡੀਜ 'ਤੇ 2-0 ਦੀ ਜਿੱਤ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਦੇ 114 ਅੰਕ ਹਨ ਅਤੇ ਉਹ ਨਿਊਜ਼ੀਲੈਂਡ ਅਤੇ ਸੂਚੀ ਵਿਚ ਸਿਖ਼ਰ 'ਤੇ ਕਾਬਿਜ ਆਸਟਰੇਲੀਆ ਤੋਂ 2 ਅੰਕ ਪਿੱਛੇ ਹੈ। ਆਸਟਰੇਲੀਆ ਦਸ਼ਮਲਵ ਵਿਚ ਗਣਨਾ ਕਰਣ ਦੇ ਬਾਅਦ ਨਿਊਜ਼ੀਲੈਂਡ ਤੋਂ ਅੱਗੇ ਹੈ। ਇੰਗਲੈਂਡ ਚੌਥੇ ਸਥਾਨ 'ਤੇ ਹੈ। ਉਸ ਦੇ ਬਾਅਦ ਸ਼੍ਰੀਲੰਕਾ, ਦੱਖਣੀ ਅਫਰੀਕਾ, ਪਾਕਿਸਤਾਨ, ਵੈਸਟਇੰਡੀਜ, ਬੰਗਲਾਦੇਸ਼ ਅਤੇ ਜਿੰਬਾਬਵੇ ਦਾ ਨੰਬਰ ਆਉਂਦਾ ਹੈ। ਭਾਰਤ ਕੋਲ ਹਾਲਾਂਕਿ ਆਸਟਰੇਲੀਆ ਖ਼ਿਲਾਫ਼ ਐਡੀਲੇਡ ਵਿਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ 4 ਮੈਚਾਂ ਦੀ ਟੈਸਟ ਸੀਰੀਜ਼ ਜ਼ਰੀਏ ਅੱਗੇ ਵਧਣ ਦਾ ਮੌਕਾ ਰਹੇਗਾ।

ਇਹ ਵੀ ਪੜ੍ਹੋ: ਮੁੜ ਦਿਖੇਗਾ 'ਸਿਕਸਰ ਕਿੰਗ' ਯੁਵਰਾਜ ਸਿੰਘ ਦਾ ਜਲਵਾ, ਟੀ-20 'ਚ ਕੀਤੇ ਗਏ ਸ਼ਾਮਲ


cherry

Content Editor

Related News