ICC ਟੈਸਟ ਰੈਂਕਿੰਗ : ਕੋਹਲੀ ਦੂਜੇ ਸਥਾਨ 'ਤੇ ਬਰਕਰਾਰ, ਬੁਮਰਾਹ 9ਵੇਂ ਸਥਾਨ 'ਤੇ ਖਿਸਕਿਆ

Wednesday, Aug 19, 2020 - 03:16 AM (IST)

ICC ਟੈਸਟ ਰੈਂਕਿੰਗ : ਕੋਹਲੀ ਦੂਜੇ ਸਥਾਨ 'ਤੇ ਬਰਕਰਾਰ, ਬੁਮਰਾਹ 9ਵੇਂ ਸਥਾਨ 'ਤੇ ਖਿਸਕਿਆ

ਦੁਬਈ– ਭਾਰਤੀ ਕਪਤਾਨ ਵਿਰਾਟ ਕੋਹਲੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਨਵੀਂ ਟੈਸਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਬਰਕਰਾਰ ਹੈ, ਜਿਸ ਵਿਚ ਟਾਪ-10 ਵਿਚ 2 ਹੋਰ ਭਾਰਤੀ ਬੱਲੇਬਾਜ਼ ਸ਼ਾਮਲ ਹਨ। ਮੰਗਲਵਾਰ ਨੂੰ ਜਾਰੀ ਰੈਂਕਿੰਗ ਵਿਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 9ਵੇਂ ਸਥਾਨ 'ਤੇ ਖਿਸਕ ਗਿਆ ਹੈ। ਕੋਹਲੀ 886 ਅੰਕਾਂ ਨਾਲ ਦੂਜੇ ਜਦਕਿ ਚੇਤੇਸ਼ਵਰ ਪੁਜਾਰਾ (766) ਤੇ ਅਜਿੰਕਯ ਰਹਾਨੇ (726) ਵੀ ਬੱਲੇਬਾਜ਼ੀ ਸੂਚੀ ਵਿਚ ਕ੍ਰਮਵਾਰ 8ਵੇਂ ਤੇ 10ਵੇਂ ਸਥਾਨ 'ਤੇ ਬਰਕਰਾਰ ਹਨ। ਆਸਟਰੇਲੀਆ ਦਾ ਸਟੀਵ ਸਮਿਥ ਰੈਂਕਿੰਗ ਵਿਚ ਚੋਟੀ ਦਾ ਬੱਲੇਬਾਜ਼ ਹੈ।

PunjabKesari
ਬੁਮਰਾਹ ਨੂੰ ਗੇਂਦਬਾਜ਼ੀ ਰੈਂਕਿੰਗ ਵਿਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਉਹ 9ਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਬਰਕਰਾਰ ਹੈ। ਸਾਊਥੰਪਟਨ ਵਿਚ ਡਰਾਅ ਟੈਸਟ ਤੋਂ ਬਾਅਦ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਨੇ ਕਰੀਅਰ ਦੀ ਸਰਵਸ੍ਰੇਸ਼ਠ 5ਵੀਂ ਰੈਂਕਿੰਗ 'ਤੇ ਵਾਪਸੀ ਕੀਤੀ ਹੈ ਜਦਕਿ ਇੰਗਲੈਂਡ ਦੀ ਸਟੂਅਰਟ ਬ੍ਰਾਡ ਤੇ ਜੇਮਸ ਐਂਡਰਸਨ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ੀ ਜੋੜੀ ਨੂੰ ਵੀ ਫਾਇਦਾ ਹੋਇਆ।

PunjabKesari
ਫਰਵਰੀ ਵਿਚ ਕਰੀਅਰ ਦੀ ਸਰਵਸ੍ਰੇਸ਼ਠ 5ਵੀਂ ਰੈਂਕਿੰਗ ਹਾਸਲ ਕਰਨ ਵਾਲੇ ਬਾਬਰ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਵਿਚ 47 ਦੌੜਾਂ ਦੀ ਬਦੌਲਤ ਇਕ ਵਾਰ ਫਿਰ ਇਹ ਰੈਂਕਿੰਗ ਹਾਸਲ ਕੀਤੀ। ਸਾਊਥੰਪਟਨ ਵਿਚ ਅਰਧ ਸੈਂਕੜਾ ਲਾਉਣ ਵਾਲੇ ਪਾਕਿਸਤਾਨ ਦੇ ਆਬਿਦ ਅਲੀ (49) ਤੇ ਮੁਹੰਮਦ ਰਿਜ਼ਵਾਨ (75) ਨੇ ਵੀ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕੀਤੀ। ਬ੍ਰਾਡ ਦੂਜੇ ਟੈਸਟ ਵਿਚ 56 ਦੌੜਾਂ ਦੇ ਕੇ 4 ਵਿਕਟਾਂ ਲੈਣ ਤੋਂ ਬਾਅਦ 1 ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ 90 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰਨ ਵਾਲਾ ਐਂਡਰਸਨ ਦੋ ਸਥਾਨਾਂ ਦੇ ਫਾਇਦੇ ਨਾਲ 14ਵੇਂ ਸਥਾਨ 'ਤੇ ਹੈ। ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿਚ ਭਾਰਤ 360 ਅੰਕਾਂ ਨਾਲ ਚੋਟੀ 'ਤੇ ਹੈ ਜਦਕਿ ਉਸ ਤੋਂ ਬਾਅਦ ਆਸਟਰੇਲੀਆ (296) ਦਾ ਨੰਬਰ ਆਉਂਦਾ ਹੈ। ਇੰਗਲੈਂਡ 279 ਅੰਕਾਂ ਨਾਲ ਤੀਜੇ ਜਦਕਿ ਪਾਕਿਸਤਾਨ 153 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ।

PunjabKesari

 


author

Gurdeep Singh

Content Editor

Related News