ICC ਦੀ ਟੀ20 ਵਿਸ਼ਵ ਕੱਪ ਟੀਮ ਦਾ ਐਲਾਨ, ਕਿਸੇ ਭਾਰਤੀ ਖਿਡਾਰੀ ਨੂੰ ਜਗ੍ਹਾ ਨਹੀਂ

Monday, Nov 15, 2021 - 09:29 PM (IST)

ICC ਦੀ ਟੀ20 ਵਿਸ਼ਵ ਕੱਪ ਟੀਮ ਦਾ ਐਲਾਨ, ਕਿਸੇ ਭਾਰਤੀ ਖਿਡਾਰੀ ਨੂੰ ਜਗ੍ਹਾ ਨਹੀਂ

ਦੁਬਈ- ਆਈ. ਸੀ. ਸੀ. ਨੇ ਪੁਰਸ਼ ਟੀ-20 ਵਿਸ਼ਵ ਕੱਪ 2021 ਦੀ ਆਪਣੀ ਟੀਮ ਐਲਾਨ ਕਰ ਦਿੱਤੀ ਹੈ ਪਰ ਇਸ ਟੀਮ ਵਿਚ ਕਿਸੇ ਵੀ ਭਾਰਤੀ ਕ੍ਰਿਕਟਰ ਦਾ ਨਾਂ ਨਹੀਂ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਆਈ. ਸੀ. ਸੀ. ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਦਰਅਸਲ ਟੀ-20 ਵਿਸ਼ਵ ਕੱਪ 2021 ਦੇ ਖਤਮ ਹੋਣ ਤੋਂ ਬਾਅਦ ਆਈ. ਸੀ. ਸੀ. ਨੇ ਟੂਰਨਾਮੈਂਟ ਦੀ ਟੀਮ ਦਾ ਐਲਾਨ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਟੀਮ ਵਿਚ ਇਕ ਵੀ ਭਾਰਤੀ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਸਦਾ ਕਾਰਨ ਭਾਰਤੀ ਟੀਮ ਦਾ ਟੀ-20 ਵਿਸ਼ਵ ਕੱਪ ਵਿਚ ਖਰਾਬ ਪ੍ਰਦਰਸ਼ਨ ਰਿਹਾ ਹੈ। ਭਾਰਤੀ ਟੀਮ ਸੈਮੀਫਾਈਨਲ ਵਿਚ ਨਹੀਂ ਪਹੁੰਚ ਸਕੀ। ਭਾਰਤੀ ਕ੍ਰਿਕਟਰਾਂ ਨੇ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬੀਆ ਦੇ ਵਿਰੁੱਧ ਆਖਰੀ ਤਿੰਨ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਇਹ ਉਨ੍ਹਾਂ ਨੂੰ ਆਈ. ਸੀ. ਸੀ. ਦੀ ਟੂਰਨਾਮੈਂਟ ਦੀ ਟੀਮ ਵਿਚ ਸ਼ਾਮਲ ਹੋਣ ਵਿਚ ਮਦਦ ਕਰਨ ਦੇ ਲਈ ਕੋਸ਼ਿਸ਼ ਨਹੀਂ ਸੀ ਜਦਕਿ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਦੇ ਖਿਡਾਰੀਆਂ ਦਾ ਨਾਂ ਇਸ ਵਿਚ ਸ਼ਾਮਲ ਹੈ।

ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼

PunjabKesari


ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਆਈ. ਸੀ. ਸੀ. ਨੇ ਆਪਣੇ ਟੂਰਨਾਮੈਂਟ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਸਦੇ ਪ੍ਰਦਰਸ਼ਨ ਦੇ ਆਧਾਰ 'ਤੇ ਚੈਂਪੀਅਨ ਆਸਟਰੇਲੀਆ, ਉਪ ਜੇਤੂ ਨਿਊਜ਼ੀਲੈਂਡ, ਸੈਮੀਫਾਈਨਲ ਲਿਸਟ ਇੰਗਲੈਂਡ ਤੇ ਪਾਕਿਸਤਾਨ ਦੇ ਨਾਲ-ਨਾਲ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਦੇ ਖਿਡਾਰੀ ਆਈ. ਸੀ. ਸੀ. ਦੀ ਪੁਰਸ਼ ਟੀ-20 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਹਨ। ਪਹਿਲੀ ਵਾਰ ਚੈਂਪੀਅਨ ਬਣੇ ਆਸਟਰੇਲੀਆ ਵਲੋਂ ਸਲਾਮੀ ਬੱਲੇਬਾਜ਼ ਤੇ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਡੇਵਿਡ ਵਾਰਨਰ, ਲੈੱਗ ਸਪਿਰਨ ਐਡਮ ਜ਼ਾਂਪਾ ਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵਾਰਨਰ ਨੇ 48.16 ਦੀ ਔਸਤ ਨਾਲ ਟੂਰਨਾਮੈਂਟ ਵਿਚ ਕੁੱਲ 289 ਦੌੜਾਂ (ਦੂਜਾ ਟਾਪ ਸਕੋਰਰ) ਬਣਾਈਆਂ। ਉਨ੍ਹਾਂ ਨੇ ਆਸਟਰੇਲੀਆ ਨੂੰ ਆਪਣਾ ਪਹਿਲਾ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਇਹ ਖ਼ਬਰ ਪੜ੍ਹੋ-  ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ

PunjabKesari
ਟੀਮ ਇਸ ਪ੍ਰਕਾਰ ਹੈ:- ਡੇਵਿਡ ਵਾਰਨਰ (ਆਸਟਰੇਲੀਆ), ਜੋਸ ਬਟਲਰ (ਵਿਕਟਕੀਪਰ, ਇੰਗਲੈਂਡ), ਬਾਬਰ ਆਜ਼ਮ (ਕਪਤਾਨ, ਪਾਕਿਸਤਾਨ), ਚਰਿਤ ਅਸਲੰਕਾ (ਸ਼੍ਰੀਲੰਕਾ), ਏਡੇਨ ਮਾਰਕਰਮ (ਦੱਖਣੀ ਅਫਰੀਕਾ), ਮੋਇਨ ਅਲੀ (ਇੰਗਲੈਂਡ), ਵਨਿੰਦੂ ਹਸਾਰੰਗਾ (ਸ਼੍ਰੀਲੰਕਾ), ਐਡਮ ਜ਼ਾਂਪਾ (ਆਸਟਰੇਲੀਆ), ਜੋਸ਼ ਹੇਜ਼ਲਵੁੱਡ (ਆਸਟਰੇਲੀਆ), ਟ੍ਰੈਂਟ ਬੋਲਟ (ਨਿਊਜ਼ੀਲੈਂਡ), ਐਨਰਿਚ (ਦੱਖਣੀ ਅਫਰੀਕਾ)। 12ਵਾਂ ਖਿਡਾਰੀ - ਸ਼ਾਹੀਨ ਅਫਰੀਦੀ (ਪਾਕਿਸਤਾਨ)।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News