ICC ਟੀ20 ਰੈਂਕਿੰਗ: ਰਾਹੁਲ ਦੂਜੇ ਸਥਾਨ ’ਤੇ ਬਰਕਰਾਰ, ਕੋਹਲੀ 6ਵੇਂ ਸਥਾਨ ’ਤੇ ਪੁੱਜੇ

Wednesday, Mar 03, 2021 - 05:05 PM (IST)

ICC ਟੀ20 ਰੈਂਕਿੰਗ: ਰਾਹੁਲ ਦੂਜੇ ਸਥਾਨ ’ਤੇ ਬਰਕਰਾਰ, ਕੋਹਲੀ 6ਵੇਂ ਸਥਾਨ ’ਤੇ ਪੁੱਜੇ

ਦੁਬਈ (ਭਾਸ਼ਾ) : ਭਾਰਤੀ ਕ੍ਰਿਕਟਰ ਲੋਕੇਸ਼ ਰਹੁਲ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ.ਸੀ.ਸੀ. ਟੀ20 ਅੰਤਰਰਾਸ਼ਟਰੀ ਰੈਂਕਿੰਗ ਦੀ ਬੱਲੇਬਾਜ਼ੀ ਸੂਚੀ ਵਿਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ, ਜਦੋਂਕਿ ਕਪਤਾਨ ਵਿਰਾਟ ਕੋਹਲੀ 1 ਸਥਾਨ ਦੇ ਫ਼ਾਇਦੇ ਨਾਲ 6ਵੇਂ ਸਥਾਨ ’ਤੇ ਪਹੁੰਚ ਗਏ। ਰਾਹੁਲ 816 ਅੰਕ ਨਾਲ ਇੰਗਲੈਂਡ ਦੇ ਡੈਵਿਡ ਮਲਾਨ (915) ਤੋਂ ਪਿੱਛੇ ਹਨ ਜੋ ਆਪਣੇ ਸਿਖ਼ਰ ਸਥਾਨ ’ਤੇ ਡਟੇ ਹੋਏ ਹਨ, ਜਦੋਂਕਿ ਕੋਹਲੀ ਦੇ 697 ਅੰਕ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (801) ਇਕ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਏ, ਜਦੋਂਕਿ ਆਸਟ੍ਰੇਲੀਆ ਦੇ ਸਫੇਦ ਗੇਂਦ ਦੇ ਕਪਤਾਨ ਆਰੋਨ ਫਿੰਚ (788) ਚੌਥੇ ਸਥਾਨ ’ਤੇ ਖ਼ਿਸਕ ਗਏ।

ਇਹ ਵੀ ਪੜ੍ਹੋ: ਪਿੱਚ ਵਿਵਾਦ ’ਤੇ ਚੜ੍ਹਿਆ ਵਿਰਾਟ ਕੋਹਲੀ ਦਾ ਪਾਰਾ, ਕਿਹਾ-ਅਸੀਂ 3 ਦਿਨ ’ਚ ਹਾਰੇ ਉਦੋਂ ਕੋਈ ਕੁੱਝ ਨਹੀਂ ਬੋਲਿਆ

ਦੱਖਣੀ ਅਫ਼ਰੀਕਾ ਦੇ ਵਾਨ ਡਰ ਡੁਸੇਨ (700) ਵੀ ਸੂਚੀ ਵਿਚ ਇਕ ਸਥਾਨ ਦੇ ਲਾਭ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਏ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਖਿਡਾਰੀਆਂ ਦੇ ਸਥਾਨਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਸੀਰੀਜ਼ ਦੇ ਪਹਿਲੇ ਦੋ ਮੈਚਾਂ ਦੇ ਬਾਅਦ ਅਪਡੇਟ ਹੋਈ ਰੈਂਕਿੰਗ ਵਿਚ ਕਾਫ਼ੀ ਬਦਲਾਅ ਹੋਇਆ ਹੈ। ਨਿਊਜ਼ੀਲੈਂਡ ਦੇ ਡੇਵਨ ਕੋਨਵੇ ਨੇ ਸ਼ੁਰੂਆਤੀ ਮੈਚ ਵਿਚ ਨਾਬਾਦ 99 ਦੌੜਾਂ ਬਣਾਈਆਂ ਸਨ, ਜਿਸ ਨਾਲ ਉਹ 46 ਸਥਾਨ ਦੇ ਫ਼ਾਇਦੇ ਨਾਲ ਸਿਰਫ਼ 8 ਮੈਚਾਂ ਦੇ ਬਾਅਦ ਹੀ 17ਵੇਂ ਸਥਾਨ ’ਤੇ ਜਦੋਂਕਿ ਸਲਾਮੀ ਬੱਲੇਬਾਜ਼ ਮਾਰਟਿਨ ਕੁਪਟਿਲ 97 ਦੌੜਾਂ ਦੀ ਪਾਰੀ ਦੇ ਦਮ ’ਤੇ 3 ਸਥਾਨ ਦੇ ਫ਼ਾਇਦੇ ਨਾਲ 11ਵੇਂ ਸਥਾਨ ’ਤੇ ਪਹੁੰਚੇ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਵਾਇਆ ਕੋਵਿਡ-19 ਟੀਕਾ

ਆਸਟ੍ਰੇਲੀਆ ਦੇ ਮਾਰਕਸ ਸਟੋਈਨਿਸ 77 ਸਥਾਨ ਦੀ ਛਾਲ ਨਾਲ 110ਵੇਂ, ਜਦੋਂਕਿ ਮੈਥਿਊ ਵੇਡ 118ਵੇਂ ਨੰਬਰ ’ਤੇ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ ਸਿਖ਼ਰ ਪੰਜ ਸਥਾਨਾਂ ਵਿਚ ਕੋਈ ਬਦਲਾਅ ਨਈਂ ਹੋਇਆ, ਜਿਸ ਵਿਚ ਅਫਗਾਨਿਸਤਾਨ ਦੇ ਰਾਸ਼ਿਦ ਖਾਨ (736) ਸਿਖ਼ਰ ’ਤੇ ਹੈ। ਸਿਖ਼ਰ 10 ਗੇਂਦਬਾਜ਼ਾਂ ਵਿਚ ਕੋਈ ਭਾਰਤੀ ਸ਼ਾਮਲ ਨਹੀਂ ਹੈ। ਨਿਊਜ਼ੀਲੈਂਡ ਦੇ ਟਿਮ ਸਾਉਦੀ 6ਵੇਂ, ਮਿਸ਼ੇਲ ਸੈਂਟਨਰ 7ਵੇਂ, ਈਸ਼ ਸੋਢੀ 11ਵੇਂ ਅਤੇ ਟਰੇਂਟ ਬੋਲਟ 49ਵੇਂ ਸਥਾਨ ’ਤੇ ਪਹੁੰਚ ਗਏ। ਆਸਟ੍ਰੇਲੀਆ ਦੇ ਜਾਯ ਰਿਚਰਡਸਨ ਨੇ 115ਵੇਂ ਸਥਾਨ ਨਾਲ ਸੂਚੀ ਵਿਚ ਦੁਬਾਰਾ ਪ੍ਰਵੇਸ਼ ਕੀਤਾ ਹੈ।

ਇਹ ਵੀ ਪੜ੍ਹੋ: 'ਤਾਂਡਵ' ਵੈੱਬ ਸੀਰੀਜ਼ ’ਤੇ ਐਮਾਜ਼ੋਨ ਨੇ ਮੰਗੀ ਮਾਫ਼ੀ, ਕਿਹਾ- ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਉਦੇਸ਼ ਨਹੀਂ ਸੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
 


author

cherry

Content Editor

Related News