ICC ਦਾ ਪ੍ਰਧਾਨ ਬਣਨ ਦੀਆਂ ਅਟਕਲਾਂ ’ਤੇ ਗਾਂਗੁਲੀ ਨੇ ਲਾਈ ਰੋਕ, ਕਿਹਾ- ਅਹੁਦਾ ਮੇਰੇ ਹੱਥ 'ਚ ਨਹੀਂ

09/23/2022 11:43:55 AM

ਕੋਲਕਾਤਾ (ਭਾਸ਼ਾ)- ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਆਈ. ਸੀ. ਸੀ. ਦੇ ਪ੍ਰਧਾਨ ਬਣਨ ਦੀਆਂ ਅਟਕਲਾਂ ’ਤੇ ਰੋਕ ਲਾਉਂਦਿਆਂ ਕਿਹਾ ਕਿ ਆਈ. ਸੀ. ਸੀ. ਦੇ ਪ੍ਰਧਾਨ ਦਾ ਅਹੁਦਾ ਉਨ੍ਹਾਂ ਦੇ ਹੱਥ ’ਚ ਨਹੀਂ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਜੁਲਾਈ ’ਚ ਅਗਲਾ ਪ੍ਰਧਾਨ ਨਵੰਬਰ ’ਚ ਚੁਣਨ ਦੀ ਮਨਜ਼ੂਰੀ ਦਿੱਤੀ ਸੀ। ਬਰਮਿੰਘਮ ’ਚ ਹੋਈ ਮੀਟਿੰਗ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਗ੍ਰੇਗ ਬਾਰਕਲੇ ਦਾ ਕਾਰਜਕਾਲ ਇਸ ਸਾਲ ਖ਼ਤਮ ਹੋਣ ਤੋਂ ਬਾਅਦ ਸਧਾਰਨ ਬਹੁਮਤ ਨਾਲ ਚੋਣਾਂ ਕਰਵਾਈਆਂ ਜਾਣਗੀਆਂ ਤੇ ਅਗਲੇ ਪ੍ਰਧਾਨ ਦਾ ਕਾਰਜਕਾਲ ਇਸ ਸਾਲ 1 ਦਸੰਬਰ 2022 ਤੋਂ 30 ਨਵੰਬਰ 2024 ਵਿਚਾਲੇ ਹੋਵੇਗਾ। ਉਸ ਤੋਂ ਬਾਅਦ ਹੀ ਗਾਂਗੁਲੀ ਦੇ ਨਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਆਸਟ੍ਰੇਲੀਆ ਖ਼ਿਲਾਫ਼ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਅੱਜ, ਡੈਥ ਓਵਰਾਂ ਦੇ ਸਵਾਲ ਦਾ ਜਵਾਬ ਲੱਭੇਗਾ ਭਾਰਤ

ਇਸ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਆਈ.ਸੀ.ਸੀ. ਪ੍ਰਧਾਨ ਦਾ ਅਹੁਦਾ ਮੇਰੇ ਹੱਥ 'ਚ ਨਹੀਂ ਹੈ।' ਆਈ.ਸੀ.ਸੀ. ਬੋਰਡ ਨੇ ਤੈਅ ਕੀਤਾ ਹੈ ਕਿ ਹੁਣ ਪ੍ਰਧਾਨ ਦੀ ਚੋਣ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਨਹੀਂ ਹੈ। ਨਵੇਂ ਸੁਝਾਅ ਤਹਿਤ ਉਮੀਦਵਾਰ ਨੂੰ 51 ਫ਼ੀਸਦੀ ਵੋਟਾਂ ਦੀ ਜ਼ਰੂਰਤ ਹੈ। ਭਾਰਤੀ ਟੀਮ ਪਿਛਲੇ ਕੁੱਝ ਸਮੇਂ ਤੋਂ ਫਾਰਮ ਵਿਚ ਨਹੀਂ ਹੈ ਅਤੇ ਗਾਂਗੁਲੀ ਨੇ ਸਵੀਕਾਰ ਕੀਤਾ ਕਿ ਵੱਡੇ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਣਾ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: IND-AUS ਮੈਚ ਦੀਆਂ ਟਿਕਟਾਂ ਖ਼ਰੀਦਣ ਪਹੁੰਚੇ ਪ੍ਰਸ਼ੰਸਕ ਹੋਏ ਬੇਕਾਬੂ, ਮਚੀ ਭਾਜੜ, ਕਈ ਜ਼ਖ਼ਮੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News