ਦੌੜਾਂ ਦੀ ਰੇਸ 'ਚ ਸ਼ਾਕੀਬ ਅਲ ਹਸਨ ਤਾਂ ਗੇਂਦਬਾਜ਼ੀ 'ਚ ਮੁਹੰਮਦ ਆਮਿਰ ਹਨ ਅੱਗੇ

06/20/2019 1:18:22 PM

ਸਪੋਰਟਸ ਡੈਸਕ— ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਦੀ ਮੇਜ਼ਬਾਨੀ 'ਚ ਖੇਡੇ ਜਾ ਰਹੇ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 'ਚ ਜਿੱਥੇ ਇਕ ਪਾਸੇ ਤਾਂ ਸਾਰੀਆਂ 10 ਟੀਮਾਂ ਦੀਆਂ ਨਜ਼ਰਾਂ ਟਾਪ 4 'ਚ ਜਗ੍ਹਾ ਬਣਾ ਕੇ ਸੈਮੀਫਾਈਨਲ 'ਚ ਪੁੱਜਣ ਦੀ ਕੋਸ਼ਿਸ਼ ਹੈ ਤਾਂ ਬੱਲੇਬਾਜ਼ ਤੇ ਗੇਂਦਬਾਜ਼ ਵੀ ਆਪਣੇ ਵਲੋਂ ਬਿਹਤਰੀਨ ਪ੍ਰਦਰਸ਼ਣ ਸਾਬਤ ਕਰਨ 'ਚ ਲੱਗੇ ਹੋਏ ਹਨ। ਦੌੜਾਂ ਤੇ ਵਿਕਟਾਂ ਦੀ ਹੋੜ 'ਚ ਇਕ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜਿਸ 'ਚ ਇਕ ਪਾਸੇ ਗੇਂਦਬਾਜ਼ ਕਿਸੇ ਤਰ੍ਹਾਂ ਨਾਲ ਵਿਕਟਾਂ ਲੈਣ ਦੀ ਕੋਸ਼ਿਸ਼ 'ਚ ਹਨ ਤਾਂ ਬੱਲੇਬਾਜ਼ ਵੀ ਇਕ-ਦੂਜੇ ਨੂੰ ਪਛਾੜਣ ਦੀ ਕੋਸ਼ਿਸ਼ ਕਰ ਰਹੇ ਹਨ।

25 ਮੈਚਾਂ ਦੇ ਵਰਲਡ ਕੱਪ ਸਫਰ ਤੋਂ ਬਾਅਦ ਹੁਣ ਹਾਲਤ ਇਹ ਹੋ ਚੱਲੇ ਹਨ ਕਿ ਜਿੱਥੇ ਬੱਲੇਬਾਜ਼ੀ 'ਚ ਬੰਗਲਾਦੇਸ਼ ਦੇ ਸ਼ਾਕੀਬ ਅਲ ਹਸਨ ਸਭ ਤੋਂ ਅੱਗੇ ਚੱਲ ਰਹੇ ਹਨ ਤਾਂ ਉਥੇ ਹੀ ਗੇਂਦਬਾਜ਼ੀ 'ਚ ਪਾਕਿਸਤਾਨ  ਦੇ ਮੁਹੰਮਦ ਆਮਿਰ ਇਕ ਨੰਬਰ 'ਤੇ ਹਨ।

ਸ਼ਾਕੀਬ ਦੀਆਂ ਹਨ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ
ਬੰਗਲਾਦੇਸ਼ ਦੇ ਆਲਰਾਊਂਡਰ ਤੇ ਖ਼ੁਰਾਂਟ ਖਿਡਾਰੀ ਸ਼ਾਕੀਬ ਅਲ ਹਸਨ ਦਾ ਇਸ ਵਰਲਡ ਕੱਪ 'ਚ ਜ਼ਬਰਦਸਤ ਫ਼ਾਰਮ ਵਿੱਖ ਰਿਹਾ ਹੈ। ਸ਼ਾਕੀਬ ਦੌੜਾਂ ਦੀ ਰੇਸ 'ਚ ਦੂਜੇ ਵੱਡੇ ਬੱਲੇਬਾਜ਼ਾਂ ਤੋਂ ਅੱਗੇ ਵਿੱਖ ਰਹੇ ਹਨ ਜੋ ਇਸ ਸਮੇਂ 4 ਮੈਚਾਂ 'ਚ ਆਪਣੇ ਨਾਂ 384 ਦੌੜਾਂ ਕਰ ਚੁੱਕੇ ਹਨ। ਤਾਂ ਉਥੇ ਹੀ ਸ਼ਾਕੀਬ ਨੂੰ ਇੰਗਲੈਂਡ ਦੇ ਜੋ ਰੂਟ ਟੱਕਰ ਦੇ ਰਹੇ ਹਨ ਜੋ 5 ਮੈਚਾਂ 'ਚ 367 ਦੌੜਾਂ  ਬਣਾ ਚੁੱਕੇ ਹਨ। ਇਸ ਦੇ ਇਲਾਵਾ ਨੰਬਰ 3 'ਤੇ ਆਸਟਰੇਲੀਆ ਦੇ ਕਪਤਾਨ ਏਰੋਨ ਫਿੰਚ 5 ਮੈਚਾਂ 'ਚ 343 ਦੌੜਾਂ, ਚੌਥੇ ਨੰਬਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ 'ਚ ਭਾਰਤ ਦੇ ਰੋਹਿਤ ਸ਼ਰਮਾ ਦਾ ਨਾਂ ਆਉਂਦਾ ਹੈ ਜੋ 4 ਮੈਚਾਂ 'ਚ 319 ਦੌੜਾਂ ਬਣਾ ਚੁੱਕੇ ਹਨ।PunjabKesari
ਮੁਹੰਮਦ ਆਮਿਰ ਦੋ ਕੋਲ ਹਨ ਸਭ ਤੋਂ ਜ਼ਿਆਦਾ ਵਿਕਟਾਂ
ਪਾਕਿਸਤਾਨ ਦੀ ਟੀਮ ਇਸ ਵਰਲਡ ਕੱਪ 'ਚ ਬੁਰੀ ਤਰ੍ਹਾਂ ਨਾਲ ਪਿਛੜ ਰਹੀ ਹੈ ਪਰ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਸ਼ਾਨਦਾਰ ਖੇਡ ਵਿਖਾ ਰਹੇ ਹਨ। ਮੁਹੰਮਦ ਆਮਿਰ ਇਸ ਸਮੇਂ ਵਿਕਟ ਦੀ ਰੇਸ 'ਚ 4 ਮੈਚਾਂ 'ਚ ਹੀ 13 ਵਿਕਟਾਂ ਲੈ ਚੁੱਕੇ ਹਨ ਤੇ ਪਹਿਲੇ ਸਥਾਨ 'ਤੇ ਹਨ। ਆਮਿਰ ਤੋਂ ਬਾਅਦ ਦੂਜੇ ਨੰਬਰ 'ਤੇ ਆਸਟਰੇਲਿਆ ਦੇ ਮਿਚੇਲ ਸਟਾਰਕ ਜੋ 5 ਮੈਚਾਂ 'ਚ 13 ਵਿਕਟਾਂ ਲੈ ਚੁੱਕੇ ਹਨ। ਇੰਗਲੈਂਡ ਦੇ ਜੋਫਰਾ ਆਰਚਰ ਇਸ ਰੇਸ 'ਚ ਤੀਜੇ ਸਥਾਨ 'ਤੇ ਚੱਲ ਰਹੇ ਹਨ। ਜੋਫਰਾ ਨੇ 5 ਮੈਚਾਂ 'ਚ 12 ਵਿਕਟਾਂ ਆਪਣੇ ਨਾਮ ਕੀਤੇ ਹਨ ਤਾਂ ਨਿਊਜ਼ੀਲੈਂਡ ਦੇ ਲਾਕੀ ਫਰਗੁਸਨ ਲਗਾਤਾਰ ਸ਼ਾਨਦਾਰ ਪ੍ਰਦਰਸ਼ਣ ਕਰਦੇ ਹੋਏ 4 ਮੈਚਾਂ 'ਚ 11 ਵਿਕਟ ਲੈ ਕੇ ਚੌਥੇ ਤਾਂ ਪੈਟ ਕਮਿੰਸ 5 ਮੈਚਾਂ 'ਚ 11 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ ।PunjabKesari


Related News