ICC ਨੇ ਭਾਰਤ-ਇੰਗਲੈਂਡ ਮੈਚ ਸਮੇਤ ਸੈਮੀਫਾਈਨਲਾਂ ਲਈ ਨਿਯੁਕਤ ਕੀਤੇ ਅੰਪਾਇਰ
Monday, Nov 07, 2022 - 04:16 PM (IST)

ਦੁਬਈ : ਐਡੀਲੇਡ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਕੁਮਾਰ ਧਰਮਸੇਨਾ ਅਤੇ ਪਾਲ ਰੀਫੇਲ ਮੈਦਾਨ 'ਤੇ ਅੰਪਾਇਰਾਂ ਦੀ ਭੂਮਿਕਾ ਨਿਭਾਉਣਗੇ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸੋਮਵਾਰ ਨੂੰ ਮੈਚ ਅਧਿਕਾਰੀਆਂ ਦੀ ਘੋਸ਼ਣਾ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਭਾਰਤ ਅਤੇ ਇੰਗਲੈਂਡ ਵਿਚਾਲੇ 10 ਨਵੰਬਰ ਨੂੰ ਹੋਣ ਵਾਲੇ ਇਸ ਮੈਚ ਦੇ ਤੀਜੇ ਅੰਪਾਇਰ ਕ੍ਰਿਸ ਗੈਫਨੀ ਹੋਣਗੇ।
ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ 9 ਨਵੰਬਰ ਨੂੰ ਸਿਡਨੀ 'ਚ ਹੋਣ ਵਾਲੇ ਪਹਿਲੇ ਸੈਮੀਫਾਈਨਲ 'ਚ ਮਾਰੀਆਸ ਇਰਾਸਮਸ ਅਤੇ ਰਿਚਰਡ ਇਲਿੰਗਵਰਥ ਫੀਲਡ ਅੰਪਾਇਰ ਵਜੋਂ ਕੰਮ ਕਰਨਗੇ ਜਦਕਿ ਰਿਚਰਡ ਕੇਟਲਬਰੋ ਤੀਜੇ ਅੰਪਾਇਰ ਹੋਣਗੇ। ਫਾਈਨਲ 13 ਨਵੰਬਰ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ।'' ਆਈਸੀਸੀ ਨੇ ਇਕ ਬਿਆਨ 'ਚ ਕਿਹਾ, ''13 ਨਵੰਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਹੋਣ ਵਾਲੇ ਫਾਈਨਲ ਲਈ ਅੰਪਾਇਰਾਂ ਦੀ ਨਿਯੁਕਤੀ ਸੈਮੀਫਾਈਨਲ ਦੇ ਨਤੀਜਿਆਂ ਤੋਂ ਬਾਅਦ ਕੀਤੀ ਜਾਵੇਗੀ।'