ICC ਨੇ ਵਾਂਡਰਰਸ ਦੀ ਪਿੱਚ ਨੂੰ ਦਿੱਤਾ ਖਰਾਬ ਕਰਾਰ
Tuesday, Jan 30, 2018 - 10:58 PM (IST)

ਦੁਬਈ— ਆਈ. ਸੀ. ਸੀ. ਨੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਟੈਸਟ ਕ੍ਰਿਕਟ ਮੈਚ ਲਈ ਇਸਤੇਮਾਲ ਕੀਤੀ ਗਈ ਵਾਂਡਰਰਸ ਦੀ ਪਿੱਚ ਨੂੰ ਅੱਜ ਖਰਾਬ ਕਰਾਰ ਦਿੱਤਾ ਤੇ ਇਸ ਪ੍ਰਕਿਰਿਆ 'ਚ ਉਸ ਨੂੰ ਤਿੰਨ ਅਯੋਗ (ਡੀ-ਮੈਰਿਟ) ਅੰਕ ਮਿਲੇ। ਭਾਰਤ ਨੇ ਇਸ ਮੈਚ 'ਚ ਸ਼ਾਨਦਾਰ ਵਾਪਸੀ ਕਰ ਕੇ 63 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਹ ਵਿਕਟ ਚਰਚਾ ਦਾ ਵਿਸ਼ਾ ਰਹੀ ਸੀ ਕਿਉਂਕਿ ਦੋਵਾਂ ਟੀਮਾਂ ਦੇ ਕਈ ਬੱਲੇਬਾਜ਼ਾਂ ਨੂੰ ਅਵਿਸ਼ਵਾਸਯੋਗ ਉਛਾਲ ਤੇ ਵੱਧ ਸੀਮ ਮੂਵਮੈਂਟ ਕਾਰਨ ਸੱਟਾਂ ਵੀ ਲੱਗੀਆਂ ਸਨ।