ICC ਨੇ ਟੈਸਟ ਟੀਮ ਆਫ ਦਿ ਈਅਰ ਦਾ ਕੀਤਾ ਐਲਾਨ, ਵਿਰਾਟ ਤੇ ਰੋਹਿਤ ਨੂੰ ਨਹੀਂ ਮਿਲੀ ਜਗ੍ਹਾ

Wednesday, Jan 24, 2024 - 05:59 PM (IST)

ਸਪੋਰਟਸ ਡੈਸਕ- ਆਈ. ਸੀ. ਸੀ. ਨੇ ਸਾਲ 2023 ਦੀ ਸਰਬੋਤਮ ਟੈਸਟ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀ ਕਮਾਨ ਕਪਤਾਨ ਪੈਟ ਕਮਿੰਸ ਨੂੰ ਸੌਂਪੀ ਗਈ ਹੈ ਜਿਸ ਨੇ ਆਸਟਰੇਲੀਆ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ। ਪੰਜ ਕੰਗਾਰੂ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਸਰਬੋਤਮ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਸਿਰਫ਼ ਦੋ ਖਿਡਾਰੀਆਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਆਈ. ਸੀ. ਸੀ. ਨੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਵੀ ਆਪਣੀ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਹੈ।

ਪੰਜ ਆਸਟ੍ਰੇਲਿਆਈ ਖਿਡਾਰੀਆਂ ਨੂੰ ਆਈ. ਸੀ. ਸੀ.  ਦੀ ਸਰਬੋਤਮ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਆਈ. ਸੀ. ਸੀ.  ਨੇ ਉਸਮਾਨ ਖਵਾਜਾ ਨੂੰ ਸਲਾਮੀ ਬੱਲੇਬਾਜ਼ ਵਜੋਂ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਟ੍ਰੈਵਿਸ ਹੈੱਡ ਨੂੰ ਵੀ ਮੱਧਕ੍ਰਮ 'ਚ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਆਈ. ਸੀ. ਸੀ. ਨੇ ਅਲੈਕਸ ਕੈਰੀ ਨੂੰ ਵਿਕਟਕੀਪਰ ਵਜੋਂ ਆਪਣੀ ਟੀਮ 'ਚ ਚੁਣਿਆ ਹੈ। ਗੇਂਦਬਾਜ਼ੀ 'ਚ ਕੰਗਾਰੂ ਟੀਮ ਦੇ ਕਪਤਾਨ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੂੰ ਜਗ੍ਹਾ ਮਿਲੀ ਹੈ।

ਆਈ. ਸੀ. ਸੀ. ਨੇ ਆਪਣੀ ਟੈਸਟ ਟੀਮ 'ਚ ਸਿਰਫ਼ ਦੋ ਭਾਰਤੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਪਿਛਲੇ ਸਾਲ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ 'ਚ ਲਗਾਤਾਰ ਚੰਗੀ ਗੇਂਦਬਾਜ਼ੀ ਕਰਨ ਵਾਲੇ ਆਰ ਅਸ਼ਵਿਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੱਲੇ ਅਤੇ ਗੇਂਦ ਦੋਵਾਂ ਨਾਲ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਨੂੰ ਵੀ ਟੈਸਟ ਦੀ ਸਰਬੋਤਮ ਟੀਮ ਵਿੱਚ ਰੱਖਿਆ ਗਿਆ ਹੈ।

ਇੰਗਲੈਂਡ ਦੇ ਦੋ ਖਿਡਾਰੀਆਂ ਨੂੰ ਆਈਸੀਸੀ ਟੈਸਟ ਟੀਮ 'ਚ ਜਗ੍ਹਾ ਮਿਲੀ ਹੈ। ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਜੋਅ ਰੂਟ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ICC ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਸਟੂਅਰਟ ਬ੍ਰਾਡ ਨੂੰ ਵੀ ਆਪਣੀ ਟੀਮ 'ਚ ਜਗ੍ਹਾ ਦਿੱਤੀ ਹੈ। ਕੇਨ ਵਿਲੀਅਮਸਨ ਅਤੇ ਦਿਮੁਥ ਕਰੁਣਾਰਤਨੇ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ICC ਸਾਲ ਦੀ ਸਰਬੋਤਮ ਟੈਸਟ  ਟੀਮ

ਉਸਮਾਨ ਖਵਾਜਾ, ਦਿਮੁਥ ਕਰੁਣਾਰਤਨੇ, ਕੇਨ ਵਿਲੀਅਮਸਨ, ਜੋ ਰੂਟ, ਟ੍ਰੈਵਿਸ ਹੈੱਡ, ਰਵਿੰਦਰ ਜਡੇਜਾ, ਅਲੈਕਸ ਕੈਰੀ, ਪੈਟ ਕਮਿੰਸ (ਕਪਤਾਨ), ਆਰ ਅਸ਼ਵਿਨ, ਮਿਸ਼ੇਲ ਸਟਾਰਕ, ਸਟੂਅਰਟ ਬ੍ਰਾਡ।


Tarsem Singh

Content Editor

Related News