ਭਾਰਤ ਦੇ ਲਈ ਹੋਰ ਗੋਲ ਕਰਨਾ ਚਾਹਾਂਗਾ : ਆਦਿਲ

Monday, Nov 11, 2019 - 07:00 PM (IST)

ਭਾਰਤ ਦੇ ਲਈ ਹੋਰ ਗੋਲ ਕਰਨਾ ਚਾਹਾਂਗਾ : ਆਦਿਲ

ਨਵੀਂ ਦਿੱਲੀ— ਫੀਫਾ ਵਿਸ਼ਵ ਕੱਪ ਕੁਆਲੀਫਾਈਰ 'ਚ ਬੰਗਲਾਦੇਸ਼ ਵਿਰੁੱਧ ਗੋਲ ਕਰ ਭਾਰਤ ਨੂੰ ਹਾਰ ਤੋਂ ਬਚਾਉਣ ਵਾਲੇ ਆਦਿਲ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਟੀਮ ਵੀ ਜਦੋਂ ਮੈਦਾਨ 'ਚ ਉਤਰੇਗੀ ਤਾਂ ਅਫਗਾਨਿਸਤਾਨ ਤੋਂ ਸਖਤ ਚੁਣੌਤੀ ਮਿਲੇਗੀ ਫੀਫਾ ਵਿਸ਼ਵ ਕੱਪ 2022 ਕੁਆਲੀਫੀਕੇਸ਼ਨ 'ਚ ਏਸ਼ੀਆਈ ਚੈਂਪੀਅਨ ਕਤਰ ਨੂੰ ਗੋਲ ਰਹਿਤ ਡਰਾਅ 'ਤੇ ਰੋਕ ਕੇ ਚਰਚਾਂ 'ਚ ਆਉਣ ਵਾਲੀ ਭਾਰਤੀ ਟੀਮ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਬੰਗਲਾਦੇਸ਼ ਵਿਰੁੱਧ ਦਮਦਾਰ ਪ੍ਰਦਰਸ਼ਨ ਨਹੀਂ ਕਰ ਸਕੀ। ਬੰਗਲਾਦੇਸ਼ ਦੇ ਵਿਰੁੱਧ ਭਾਰਤੀ ਟੀਮ ਨੇ 1-1 ਨਾਲ ਡਰਾਅ ਖੇਡਿਆ ਸੀ। ਆਦਿਲ ਨੇ ਬੰਗਲਾਦੇਸ਼ ਵਿਰੁੱਧ ਆਖਰੀ ਸਮੇਂ 'ਚ ਗੋਲ ਕਰਕੇ ਭਾਰਤ ਨੂੰ ਹਾਰ ਤੋਂ ਬਚਾਇਆ ਸੀ। ਉਨ੍ਹਾਂ ਨੇ ਕਿਹਾ ਕਿ 'ਬਲਿਊ ਟਾਈਗਰਸ' ਦੇ ਲਈ ਭਵਿੱਖ 'ਚ ਉਹ ਹੋਰ ਗੋਲ ਕਰਨਾ ਚਾਹੇਗਾ। ਭਾਰਤੀ ਟੀਮ ਅਗਲੇ ਦੌਰ ਦੇ ਕੁਆਲੀਫਾਈਰ ਮੈਚਾਂ ਦੇ ਲਈ ਰਵਾਨਾ ਹੋਣ ਵਾਲੀ ਹੈ। ਕੁਆਲੀਫਾਈਰਸ 'ਚ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀ ਭਾਰਤੀ ਟੀਮ 14 ਨਵੰਬਰ ਨੂੰ ਅਫਗਾਨਿਸਤਾਨ ਤੇ 19 ਨਵੰਬਰ ਨੂੰ ਓਮਾਨ ਦੇ ਵਿਰੁੱਧ ਖੇਡੇਗੀ। ਆਦਿਲ ਨੇ ਕਿਹਾ ਕਿ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾਇਆ ਹੈ ਤੇ ਉਹ ਵਧੀਆ ਟੀਮ ਹੈ।


author

Gurdeep Singh

Content Editor

Related News