ਮੈਂ ਸੱਟ ਕਾਰਨ ਕੋਈ ਹੋਰ ਗ੍ਰੈਂਡ ਸਲੈਮ ਨਹੀਂ ਖੇਡਾਂਗਾ : ਨਡਾਲ

06/08/2022 4:57:12 PM

ਸਪੋਰਟਸ ਡੈਸਕ- ਫਰੈਂਚ ਓਪਨ ਵਿਚ ਆਪਣੇ ਕਰੀਅਰ ਦਾ 22ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਸਪੇਨ ਦੇ ਰਾਫੇਲ ਨਡਾਲ ਨੇ ਕਿਹਾ ਹੈ ਕਿ ਉਹ ਲੱਤ ਦੀ ਸੱਟ ਕਾਰਨ ਕੋਈ ਹੋਰ ਗਰੈਂਡ ਸਲੈਮ ਨਹੀਂ ਖੇਡੇਗਾ। ਨਡਾਲ ਫਰੈਂਚ ਓਪਨ ਤੋਂ ਪਹਿਲਾਂ ਲੱਤ ਦੀ ਸੱਟ ਤੋਂ ਪਰੇਸ਼ਾਨ ਸੀ। ਇਸ ਦੇ ਮੱਦੇਨਜ਼ਰ ਉਸ ਦਾ ਵਿੰਬਲਡਨ 'ਚ ਖੇਡਣਾ ਸ਼ੱਕੀ ਹੈ। 

ਉਸ ਨੇ ਫਰੈਂਚ ਓਪਨ ਦੇ ਫਾਈਨਲ ਤੋਂ ਬਾਅਦ ਕਿਹਾ ਕਿ ਉਹ ਯਕੀਨੀ ਤੌਰ 'ਤੇ ਵਿੰਬਲਡਨ ਵਿਚ ਖੇਡੇਗਾ ਜੇਕਰ ਉਸ ਦਾ ਸਰੀਰ ਇਸ ਦੀ ਇਜਾਜ਼ਤ ਦੇਵੇਗਾ ਕਿਉਂਕਿ ਇਹ ਕੋਈ ਅਜਿਹਾ ਟੂਰਨਾਮੈਂਟ ਨਹੀਂ ਹੈ ਜਿਸ ਨੂੰ ਉਹ ਛੱਡਣਾ ਚਾਹੇਗਾ। ਨਡਾਲ ਦਾ ਕਹਿਣਾ ਹੈ ਕਿ ਉਹ ਸੱਟ ਦੇ ਬਾਵਜੂਦ ਫਰੈਂਚ ਓਪਨ 'ਚ ਜਿਸ ਤਰ੍ਹਾਂ ਖੇਡਿਆ ਸੀ, ਉਸ ਨੂੰ ਦੁਹਰਾਉਣਾ ਨਹੀਂ ਚਾਹੁੰਦਾ।

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਸੱਟ ਦੇ ਨਾਲ ਕੋਈ ਹੋਰ ਗ੍ਰੈਂਡ ਸਲੈਮ ਖੇਡ ਸਕਦਾ ਹੈ, ਜਿਸ ਕਾਰਨ ਉਸ ਨੂੰ ਆਪਣੀ ਲੱਤ ਨੂੰ ਸੁੰਨ ਕਰਨ ਲਈ ਟੀਕੇ ਲਗਾਉਣੇ ਪਏ? ਇਸ 'ਤੇ ਨਡਾਲ ਨੇ ਕਿਹਾ ਕਿ ਮੈਂ ਖੁਦ ਨੂੰ ਦੁਬਾਰਾ ਇਸ ਸਥਿਤੀ 'ਚ ਨਹੀਂ ਪਾਉਣਾ ਚਾਹੁੰਦਾ। ਇਹ ਸਿਰਫ ਇਕ ਵਾਰ ਹੋ ਸਕਦਾ ਹੈ ਪਰ ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਦਾ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਪਾਲਣਾ ਕਰਦਾ ਰਹਾਂ। ਇਹ ਇਤਿਹਾਸ ਬਣਾਉਣ ਜਾਂ ਰਿਕਾਰਡ ਬਣਾਉਣ ਬਾਰੇ ਨਹੀਂ ਹੈ। 

ਮੈਨੂੰ ਟੈਨਿਸ ਖੇਡਣਾ ਪਸੰਦ ਹੈ ਅਤੇ ਮੈਨੂੰ ਮੁਕਾਬਲਾ ਪਸੰਦ ਹੈ। ਜੋ ਚੀਜ਼ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਉਹ ਹੈ ਖੇਡ ਲਈ ਜਨੂੰਨ ਅਤੇ ਉਨ੍ਹਾਂ ਪਲਾਂ ਨੂੰ ਜਿਊਣਾ ਜੋ ਹਮੇਸ਼ਾ ਮੇਰੇ ਅੰਦਰ ਰਹਿੰਦੇ ਹਨ। ਉਸ ਨੇ ਕਿਹਾ ਕਿ ਬੇਸ਼ੱਕ ਮੈਂ ਆਪਣੀ ਜ਼ਿੰਦਗੀ 'ਚ ਟੈਨਿਸ ਖੇਡਣ ਨੂੰ ਤਰਜੀਹ ਦਿੱਤੀ ਹੈ ਪਰ ਮੇਰੀ ਤਰਜੀਹ ਮੇਰੀ ਜ਼ਿੰਦਗੀ ਤੋਂ ਜ਼ਿਆਦਾ ਨਹੀਂ ਹੈ। ਜੇਕਰ ਮੇਰੇ ਕੋਲ ਹੁਣ ਜੋ ਕੁਝ ਹੈ ਉਸ ਨਾਲ ਟੈਨਿਸ ਖੇਡ ਕੇ ਮੈਂ ਖੁਸ਼ ਹਾਂ, ਤਾਂ ਮੈਂ ਜਾਰੀ ਰੱਖਾਂਗਾ ਅਤੇ ਜੇਕਰ ਮੈਂ ਇਸ ਦੇ ਯੋਗ ਨਹੀਂ ਹਾਂ, ਤਾਂ ਮੈਂ ਹੋਰ ਚੀਜ਼ਾਂ ਕਰਾਂਗਾ।


Tarsem Singh

Content Editor

Related News