ਸੰਨਿਆਸ ਦਾ ਫੈਸਲਾ ਸਮਾਂ ਆਉਣ ’ਤੇ ਕਰਾਂਗਾ : ਧੋਨੀ
Friday, May 09, 2025 - 01:05 PM (IST)

ਕੋਲਕਾਤਾ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ ’ਚ ਬੁੱਧਵਾਰ ਨੂੰ ਇਥੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 2 ਵਿਕਟਾਂ ਦੀ ਜਿੱਤ ਤੋਂ ਬਾਅਦ ਮੰਨਿਆ ਕਿ ਉਹ ਆਪਣੇ ਕਰੀਅਰ ਦੇ ਆਖਰੀ ਪੜਾਅ ’ਚ ਹੈ ਪਰ ਨਾਲ ਹੀ ਕਿਹਾ ਕਿ ਉਸ ਦਾ ਤੁਰੰਤ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਉਹ ਸਮੇਂ ਦੇ ਨਾਲ ਇਸ ਬਾਰੇ ਫੈਸਲਾ ਕਰੇਗਾ।
ਧੋਨੀ ਨੇ ਕਿਹਾ ਕਿ ਇਹੀ ਉਹ ਪਿਆਰ ਹੈ, ਜੋ ਮੈਨੂੰ ਹਮੇਸ਼ਾ ਮਿਲਦਾ ਰਿਹਾ ਹੈ। ਇਹ ਨਾ ਭੁੱਲੋ ਕਿ ਮੈਂ 42 ਸਾਲ ਦਾ ਹਾਂ। ਮੈਂ ਲੰਮੇ ਸਮੇਂ ਤੱਕ ਖੇਡਿਆ ਹਾਂ। ਇਨ੍ਹਾਂ ’ਚੋਂ ਬਹੁਤਿਆਂ ਨੂੰ ਨਹੀਂ ਪਤਾ ਕਿ ਮੇਰਾ ਆਖਰੀ ਮੈਚ ਕਦੋਂ ਹੋਵੇਗਾ (ਮੁਸਕਰਾਉਂਦੇ ਹੋਏ), ਇਸ ਲਈ ਉਹ ਮੈਨੂੰ ਖੇਡਦੇ ਹੋਏ ਦੇਖਣਾ ਚਾਹੁੰਦੇ ਹਨ। ਇਸ ਤੱਥ ਤੋਂ ਬਚਿਆ ਨਹੀਂ ਜਾ ਸਕਦਾ (ਕਿ ਮੈਂ ਆਪਣੇ ਕਰੀਅਰ ਦੇ ਆਖਰੀ ਪੜਾਅ ’ਚ ਹਾਂ)। ਇਸ ਆਈ. ਪੀ. ਐੱਲ. ਦੇ ਖਤਮ ਹੋਣ ਤੋਂ ਬਾਅਦ 6 ਤੋਂ 8 ਮਹੀਨੇ ਹੋਰ ਸਖਤ ਮਿਹਨਤ ਕਰਨੀ ਹੋਵੇਗੀ ਅਤੇ ਦੇਖਣਾ ਹੋਵੇਗਾ ਕਿ ਮੇਰਾ ਸਰੀਰ ਇਸ ਦਬਾਅ ਨੂੰ ਝੱਲ ਸਕਦਾ ਹੈ ਜਾਂ ਨਹੀਂ। ਅਜੇ ਕੁਝ ਤੈਅ ਨਹੀਂ ਕਰਨਾ ਹੈ ਪਰ ਮੈਂ ਜੋ ਪਿਆਰ ਅਤੇ ਮਹੱਬਤ ਦੇਖੀ ਹੈ, ਉਹ ਸ਼ਾਨਦਾਰ ਹੈ।