IPL 2025 : ਹੈਦਰਾਬਾਦ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11

Friday, Apr 25, 2025 - 07:32 PM (IST)

IPL 2025 : ਹੈਦਰਾਬਾਦ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11

ਚੇਨਈ- ਆਈ ਪੀ ਐਲ ਦਾ 43ਵਾਂ ਮੁਕਾਬਲਾ ਅੱਜ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ  ਐਮ ਏ ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ।ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ) ਮੈਚ ’ਚ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਣ ਦੀ ਦਿਲਚਸਪ ਜੰਗ ਦੇਖਣ ਨੂੰ ਮਿਲੇਗੀ। ਇਨ੍ਹਾਂ ਦੋਵਾਂ ਟੀਮ ਦਾ ਮੌਜੂਦਾ ਸੈਸ਼ਨ ’ਚ ਅਜੇ ਤੱਕ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਦੋਨੋਂ ਟੀਮਾਂ ਦੇ 8 ਮੈਚਾਂ ’ਚ 4 ਅੰਕ ਹਨ। ਜੇਕਰ ਉਨ੍ਹਾਂ ਨੇ ਪਲੇਆਫ ’ਚ ਪਹੁੰਚਣ ਦੀ ਆਪਣੀ ਧੁੰਦਲੀ ਉਮੀਦ ਨੂੰ ਬਣਾ ਕੇ ਰੱਕਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਸਾਰੇ ਮੈਚ ਜਿੱਤਣੇ ਹੋਣਗੇ। ਹੈਦਰਾਬਾਦ ਨੇ ਟਾਸ ਜਿੱਤੀ ਅਤੇ ਚੇਨਈ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਚੇਨਈ ਦੀ ਟੀਮ ਨੂੰ ਘਰੇਲੂ ਹਾਲਾਤ ਦਾ ਫਾਇਦਾ ਚੁੱਕਣ ਲਈ ਜਾਣਿਆ ਜਾਂਦਾ ਹੈ ਪਰ ਇਸ ਵਾਰ ਉਸ ਨੂੰ ਇਥੇ ਮੂੰਹ ਦੀ ਖਾਣੀ ਪੈ ਰਹੀ ਹੈ। ਉਸ ਦੀ ਟੀਮ ਅਜੇ ਤੱਕ ਇਥੋਂ ਦੀ ਵਿਕਟ ਦਾ ਸਹੀ ਅੰਦਾਜ਼ਾ ਲਾਉਣ ’ਚ ਫੇਲ ਰਹੀ ਹੈ। ਚੇਨਈ ਨੇ ਸਪਿਨਰ ਨੂਰ ਅਹਿਮਦ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਪਣੀ ਅਭਿਆਨ ਦੀ ਚੰਗੀ ਸ਼ੁਰੂਆਤ ਕੀਤੀ ਸੀ ਪਰ ਇਸ ਦੇ ਬਾਅਦ ਉਸ ਦੀ ਲੈਅ ਗੜਬੜਾ ਗਈ। ਉਸ ਨੂੰ ਆਪਣੇ ਘਰੇਲੂ ਮੈਦਾਨ ’ਤੇ ਲਗਾਤਾਰ 3 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀਂ, ਉਸ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 9 ਵਿਕਟਾਂ ’ਤੇ 103 ਦੌੜਾਂ ਹੀ ਬਣਾ ਸਕੀ, ਜੋ ਉਸ ਦਾ ਆਪਣੇ ਘਰੇਲੂ ਮੈਦਾਨ ’ਤੇ ਘੱਟੋ-ਘੱਟ ਸਕੋਰ ਵੀ ਹੈ। ਚੇਨਈ ਦਾ ਮੁੱਖ ਕੋਚ ਸਟੀਫਨ ਫਲੇਮਿੰਗ ਇਥੋਂ ਦੀ ਪਿੱਚ ਨੂੰ ਲੈ ਕੇ ਖੁੱਲ੍ਹੇਆਮ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕਾ ਹੈ।

ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸਨ (ਡਬਲਯੂ), ਅਨਿਕੇਤ ਵਰਮਾ, ਕਮਿੰਡੂ ਮੈਂਡਿਸ, ਪੈਟ ਕਮਿੰਸ (ਸੀ), ਹਰਸ਼ਲ ਪਟੇਲ, ਜੈਦੇਵ ਉਨਾਦਕਟ, ਜੀਸ਼ਾਨ ਅੰਸਾਰੀ, ਮੁਹੰਮਦ ਸ਼ਮੀ

ਚੇਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਸ਼ੇਕ ਰਸ਼ੀਦ, ਆਯੂਸ਼ ਮਹਾਤਰੇ, ਦੀਪਕ ਹੁੱਡਾ, ਸੈਮ ਕੁਰਾਨ, ਰਵਿੰਦਰ ਜਡੇਜਾ, ਡੇਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਐਮਐਸ ਧੋਨੀ (ਡਬਲਯੂ/ਸੀ), ਨੂਰ ਅਹਿਮਦ, ਖਲੀਲ ਅਹਿਮਦ, ਮਥੀਸ਼ਾ ਪਥੀਰਾਨਾ


author

DILSHER

Content Editor

Related News