ਮੈਂ ਪੂਰੀ ਤਰ੍ਹਾਂ ਡਰ ਗਿਆ, ਮੇਰੇ ਦਿਲ ਦੀਆਂ ਧੜਕਨਾਂ ਤੇਜ਼ ਹੋ ਗਈਆਂ, ਵਿਰਾਟ ਦੀ ਸਲੇਜਿੰਗ ''ਤੇ ਬੋਲੇ ਸੂਰਯਕੁਮਾਰ
Tuesday, Apr 19, 2022 - 04:39 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦੇ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਯਕੁਮਾਰ ਦੀ ਸਲੇਜਿੰਗ ਕੀਤੀ ਸੀ। ਹੁਣ ਇਸ 'ਤੇ ਸੂਰਯਕੁਮਾਰ ਯਾਦਵ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜਦੇ ਹੋਏ ਬਿਆਨ ਦਿੱਤਾ ਹੈ। ਸੂਰਯਕੁਮਾਰ ਯਾਦਵ ਨੇ ਕਿਹਾ ਕਿ ਉਹ ਇਸ ਸਮੇਂ ਕਾਫ਼ੀ ਡਰ ਗਏ ਸਨ ਜਦੋਂ ਵਿਰਾਟ ਕੋਹਲੀ ਉਨ੍ਹਾਂ ਕੋਲ ਆਏ ਸਨ।
ਇਹ ਵੀ ਪੜ੍ਹੋ : IPL 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੂੰ T-20 WC 'ਚ ਮਿਲ ਸਕਦੈ ਮੌਕਾ
ਸੂਰਯਕੁਮਾਰ ਯਾਦਵ ਨੇ ਇਕ ਇੰਟਰਵਿਊ 'ਚ ਕਿਹਾ ਕਿ ਵਿਰਾਟ ਦਾ ਮੈਚ 'ਚ ਐਨਰਜੀ ਲੈਵਲ ਇਕਦਮ ਅਲਗ ਰਹਿੰਦਾ ਹੈ। ਉਹ ਮੈਚ ਦੋਵੇਂ ਹੀ ਟੀਮਾਂ ਲਈ ਬਹੁਤ ਜ਼ਰੂਰੀ ਸੀ। ਉਸ ਮੈਚ 'ਚ ਸਲੇਜਿੰਗ ਅਲਗ ਹੀ ਲੈਵਲ ਦੀ ਸੀ ਤੇ ਮੈਂ ਉਸ ਸਮੇਂ ਆਪਣੀ ਖੇਡ 'ਤੇ ਧਿਆਨ ਦਿੱਤਾ ਹੋਇਆ ਸੀ। ਮੈਂ ਖ਼ੁਦ ਨੂੰ ਕਹਿ ਰਿਹਾ ਸੀ ਕਿ ਕੁਝ ਵੀ ਹੋ ਜਾਵੇ ਫੋਕਸ ਨਹੀਂ ਹਟਾਉਣਾ। ਮੈਚ ਜਿੱਤਣਾ ਹੈ ਤੇ ਵਿਰਾਟ ਦੇ ਸਾਹਮਣੇ ਕੁਝ ਵੀ ਨਹੀਂ ਬੋਲਣਾ ਹੈ।
ਸੂਰਯਕੁਮਾਰ ਯਾਦਵ ਨੇ ਅੱਗੇ ਕਿਹਾ ਕਿ ਜਦੋਂ ਗੇਂਦ ਉਨ੍ਹਾਂ ਕੋਲ ਗਈ ਤਾਂ ਉਨ੍ਹਾਂ ਨੇ ਐਕਸ਼ਨ ਕੀਤਾ। ਉਹ ਮੇਰੇ ਕੋਲ ਆਏ ਤੇ ਉਸ ਸਮੇਂ ਮੈਂ ਚੁਈਂਗਮ ਚਬਾ ਰਿਹਾ ਸੀ ਪਰ ਅੰਦਰੋਂ ਮੈਂ ਬਹੁਤ ਡਰਿਆ ਹੋਇਆ ਸੀ। ਮੇਰੇ ਦਿਲ ਦੀਆਂ ਧੜਕਨਾਂ ਤੇਜ਼ ਹੋ ਰਹੀਆਂ ਸਨ ਕਿ ਇਹ ਆਦਮੀ ਸਾਹਮਣੇ ਤੋਂ ਆ ਰਿਹਾ ਹੈ। ਉਹ ਵੀ ਕੁਝ ਨਹੀਂ ਬੋਲ ਰਹੇ ਸਨ ਤੇ ਚੁਈਂਗਮ ਚਬਾ ਰਹੇ ਹਨ ਤੇ ਮੈਂ ਵੀ ਕੁਝ ਨਹੀਂ ਬੋਲ ਰਿਹਾ ਸੀ । ਪਰ ਮੇਰੇ ਅੰਦਰੋਂ ਜ਼ੋਰ-ਜ਼ੋਰ ਨਾਲ ਆਵਾਜ਼ ਆ ਰਹੀ ਸੀ ਕਿ ਭਰਾਵਾ ਪੈਰੀਂ ਪੈ ਰਿਹਾ ਹਾਂ, ਤੈਨੂੰ ਕੁਝ ਨਹੀਂ ਕਹਿਣਾ। ਮੈਚ ਖ਼ਤਮ ਹੋਣ ਤਕ ਮੈਂ ਵਿਰਾਟ ਵਲ ਤੱਕਿਆ ਵੀ ਨਹੀਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।