ਆਪਣੀ ਫਿੱਟਨੈਸ ਨਾਲ ਟੀਮ ਦੇ ਲਈ ਮਿਸਾਲ ਬਣਨਾ ਚਾਹੁੰਦੀ ਹਾਂ : ਹਰਮਨਪ੍ਰੀਤ ਕੌਰ
Friday, Jul 01, 2022 - 02:27 PM (IST)

ਸਪੋਰਟਸ ਡੈਸਕ- ਮਿਤਾਲੀ ਰਾਜ ਤੋਂ ਬਗ਼ੈਰ 50 ਓਵਰਾਂ ਦੀ ਕ੍ਰਿਕਟ ਵਿਚ ਨਵੇਂ ਯੁਗ ਦੀ ਸ਼ੁਰੂਆਤ ਕਰ ਰਹੀ ਭਾਰਤੀ ਟੀਮ ਦੀ ਨਵੀਂ ਚੁਣੀ ਕਪਤਾਨ ਹਰਮਨਪ੍ਰੀਤ ਕੌਰ ਸ਼ੁੱਕਰਵਾਰ ਤੋਂ ਮੇਜ਼ਬਾਨ ਸ੍ਰੀਲੰਕਾ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ ਵਿਚ ਆਪਣੀਆਂ ਖਿਡਾਰਨਾਂ ਤੋਂ ਸਾਰੇ ਵਿਭਾਗਾਂ ਵਿਚ ਸੁਧਰੇ ਹੋਏ ਪ੍ਰਦਰਸ਼ਨ ਦੀ ਉਮੀਦ ਕਰੇਗੀ।
ਇਸ ਦੇ ਮੱਦੇਨਜ਼ਰ ਟੀਮ ਦੀ ਕਤਪਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਮੈਂ ਟੀਮ ਲਈ ਟੀਚੇ ਤੈਅ ਕੀਤੇ ਹਨ ਤੇ ਫਿਨਟੈੱਸ ਸਭ ਤੋਂ ਅਹਿਮ ਹੈ। ਯੋਗਤਾ ਲਈ ਸਾਡੇ ਕੋਲ ਕੋਚ ਹਨ ਪਰ ਮੈਂ ਫਿਟਨੈੱਸ ਲਈ ਖ਼ੁਦ ਆਪਣੇ ਖਿਡਾਰੀਆਂ ਦੇ ਸਾਹਮਣੇ ਮਿਸਾਲ ਪੇਸ਼ ਕਰਨਾ ਚਾਹੁੰਦੀ ਹਾਂ। ਫਿਟਨੈੱਸ ਤੇ ਫੀਲਡਿੰਗ 'ਚ ਸੁਧਾਰ ਦੀ ਲੋੜ ਹੈ। ਜੇ ਅਜਿਹਾ ਹੋ ਗਿਆ ਤਾਂ ਤੁਸੀਂ ਸਰਬੋਤਮ ਟੀਮ ਬਣ ਸਕਦੇ ਹੋ।
ਭਾਰਤੀ ਟੀਮ ਨੇ ਦੌਰੇ ਦੀ ਸਕਾਰਾਤਮਕ ਸ਼ੁਰੂਆਤ ਕੀਤੀ। ਉਨ੍ਹਾਂ ਨੇ ਟੀ-20 ਸੀਰੀਜ਼ ਵਿਚ 2-1 ਨਾਲ ਜਿੱਤ ਦਰਜ ਕੀਤੀ। ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਟੀ-20 ਸੀਰੀਜ਼ ਵਿਚ 'ਪਰਫੈਕਟ' ਤੋਂ ਕਾਫੀ ਦੂਰ ਰਿਹਾ ਪਰ ਹੁਣ ਜਦ ਫਾਰਮੈਟ ਬਦਲੇਗਾ ਤਾਂ ਟੀਮ ਦੀਆਂ ਰੈਗੂਲਰ ਖਿਡਾਰਨਾਂ ਹੇਠਲੀ ਰੈਂਕਿੰਗ ਦੀ ਸ੍ਰੀਲੰਕਾਈ ਟੀਮ ਖ਼ਿਲਾਫ਼ ਦਬਦਬੇ ਵਾਲਾ ਪ੍ਰਦਰਸ਼ਨ ਕਰਨਾ ਚਾਹੁਣਗੀਆਂ।