ਮੈਂ ਖਰਾਬ ਸਮਾਂ ਦੇਖਿਆ ਅਤੇ ਹੁਣ ਵਧੀਆ ਸਮਾਂ ਆਇਆ ਹੈ : ਧਵਨ

08/12/2017 11:43:32 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਓਪਨਰ ਸ਼ਿਖਰ ਧਵਨ ਨੇ ਆਪਣੀ ਵਧੀਆ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਸ਼੍ਰੀਲੰੰਕਾ ਖਿਲਾਫ ਤੀਸਰੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ 119 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡਣ ਤੋਂ ਬਾਅਦ ਬਿਆਨ ਦਿੰਦਿਆ ਕਿਹਾ ਕਿ 'ਮੈਂ ਇਸ ਦੌਰੇ 'ਤੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਤੋਂ ਖੁਸ਼ ਹਾਂ।' ਮੈਂ ਬੁਰਾ ਸਮਾਂ ਦੇਖਿਆ ਅਤੇ ਹੁਣ ਵਧੀਆ ਸਮਾਂ ਆਇਆ ਹੈ ਤਾਂ ਮੈਂ ਦੌੜਾਂ ਬਣਾ ਰਿਹਾ ਹਾਂ।
ਮੈਂ ਆਪਣੀ ਕਮਜ਼ੌਰੀ ਨੂੰ ਪਹਿਚਾਣਿਆ
ਧਵਨ ਨੇ ਅੱਗੇ ਗੱਲ ਕਰਦੇ ਹੋਇਆ ਕਿਹਾ ਕਿ ਕੋਈ ਵੀ ਚੀਜ਼ ਅਸਾਨੀ ਨਾਲ ਹਾਸਲ ਨਹੀਂ ਹੁੰਦੀ ਹੈ। ਮਹਿਨਤ ਕਰਕੇ ਖੁਸ਼ੀ ਕਮਾਉਣ ਦਾ ਮਜ਼ਾ ਹੀ ਕੁਝ ਹੋਰ ਹੈ। ਮੈਂ ਵਧੀਆ ਖੇਡ ਰਿਹਾ ਹਾਂ ਪਰ ਆਪਣੀ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹਾਂ। ਮੈਂ ਪਿਛਲੇ ਕੁਝ ਸਾਲਾਂ ਤੋਂ ਖੁਦ ਦੀ ਤਾਕਤ ਅਤੇ ਕਮਜ਼ੋਰੀ ਨੂੰ ਪਹਿਚਾਣਿਆ ਹੈ।

PunjabKesari
ਕ੍ਰਿਕਟ ਮੇਰੇ ਲਈ ਵੱਡੀ ਚੀਜ਼
ਉਨ੍ਹਾਂ ਨੇ ਕਿਹਾ ਕਿ ਉਹ ਕ੍ਰਿਕਟ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਦਾ ਕਿ ਉਹ ਕ੍ਰਿਕਟ ਭਾਰਤੀ ਟੀਮ ਲਈ ਖੇਡ ਰਹੇ ਹਨ ਜਾ ਦਿੱਲੀ ਦੇ ਲਈ। ਧਵਨ ਨੇ ਕਿਹਾ ਕਿ ਭਾਰਤੀ ਟੀਮ ਲਈ ਖੇਡਣਾ ਬਹੁਤ ਸ਼ਾਨਦਾਰ ਹੈ ਪਰ ਮੇਰੇ ਲਈ ਵੱਡੀ ਚੀਜ਼ ਕ੍ਰਿਕਟ ਹੈ। ਜਦੋਂ ਮੈਂ ਕ੍ਰਿਕਟ ਨਹੀਂ ਖੇਡਦਾ ਹਾਂ ਤਾਂ ਫਿਟਨੇਸ 'ਤੇ ਧਿਆਨ ਦਿੰਦਾ ਹਾਂ। ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 6 ਵਿਕਟਾਂ 'ਤੇ 329 ਦੌੜਾਂ ਬਣਾ ਲਈਆਂ ਹਨ। ਧਵਨ ਦਾ ਸ਼੍ਰੀਲੰਕਾ ਦੀ ਧਰਤੀ 'ਤੇ ਸ਼੍ਰੀਲੰਕਾ ਖਿਲਾਫ ਤੀਸਰਾ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਸੀਰੀਜ਼ 'ਚ ਹੁਣ ਤਕ 2 ਸੈਂਕੜਿਆਂ ਨਾਲ 4 ਪਾਰੀਆਂ 'ਚ 358 ਦੌੜਾਂ ਬਣਾ ਚੁੱਕੇ ਹਨ।


Related News