ਆਈ ਲੀਗ ਜੇਤੂ ਟੀਮ ਅਗਲੇ ਸੀਜ਼ਨ ''ਚ ਖੇਡੇਗੀ ISL: AIFF
Sunday, Nov 06, 2022 - 12:50 PM (IST)

ਨਵੀਂ ਦਿੱਲੀ— ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਸ਼ਨੀਵਾਰ ਨੂੰ ਕਿਹਾ ਕਿ 12 ਨਵੰਬਰ ਤੋਂ ਸ਼ੁਰੂ ਹੋ ਰਹੀ ਆਈ-ਲੀਗ ਦੇ ਜੇਤੂ ਨੂੰ ਅਗਲੇ ਸੀਜ਼ਨ 'ਚ ਇੰਡੀਅਨ ਸੁਪਰ ਲੀਗ 'ਚ ਖੇਡਣ ਦਾ ਮੌਕਾ ਮਿਲੇਗਾ ਅਤੇ ਉਸ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ISL ਜੇਤੂ ਦਾ 2022 2023 ਅਤੇ 2023-24 ਸੈਸ਼ਨ 'ਚ ਖੇਡਣਾ ਕਲੱਬ ਲਾਇਸੈਂਸਿੰਗ ਦੇ ਨਿਯਮਾਂ 'ਤੇ ਨਿਰਭਰ ਕਰੇਗਾ।
AIFF ਦੇ ਜਨਰਲ ਸਕੱਤਰ ਸ਼ਾਜੀ ਪ੍ਰਭਾਕਰਨ ਨੇ ਕਿਹਾ - ਅਸੀਂ ਪੁਸ਼ਟੀ ਕਰਦੇ ਹਾਂ ਕਿ ਇਸ ਸੀਜ਼ਨ ਦੇ ਆਈ-ਲੀਗ ਜੇਤੂ ਨੂੰ 2023-24 ਸੀਜ਼ਨ ਵਿੱਚ ISL ਵਿੱਚ ਖੇਡਣ ਦਾ ਮੌਕਾ ਮਿਲੇਗਾ ਬਸ਼ਰਤੇ ਉਹ ਪ੍ਰੀਮੀਅਰ ਵਨ ਲਾਇਸੈਂਸਿੰਗ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ। ਉਨ੍ਹਾਂ ਕਿਹਾ- ਆਈ ਲੀਗ ਜੇਤੂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਆਈ-ਲੀਗ 12 ਨਵੰਬਰ ਤੋਂ ਖੇਡੀ ਜਾਵੇਗੀ ਜਿਸ ਵਿਚ ਮੌਜੂਦਾ ਚੈਂਪੀਅਨ ਗੋਕੁਲਮ ਕੇਰਲਾ ਪਹਿਲੇ ਮੈਚ ਵਿਚ ਪਿਛਲੀ ਉਪ ਜੇਤੂ ਮੁਹੰਮਦ ਸਪੋਰਟਿੰਗ ਨਾਲ ਭਿੜੇਗੀ। ਮੈਚਾਂ ਦਾ ਸਿੱਧਾ ਪ੍ਰਸਾਰਣ ਯੂਰੋ ਸਪੋਰਟ ਅਤੇ ਡੀਡੀ ਸਪੋਰਟ 'ਤੇ ਕੀਤਾ ਜਾਵੇਗਾ।