9 ਜਨਵਰੀ ਤੋਂ ਆਈਲੀਗ 2020-21 ਦੀ ਹੋਵੇਗੀ ਸ਼ੁਰੂਆਤ : AIFF

11/7/2020 4:33:58 PM

ਨਵੀਂ ਦਿੱਲੀ (ਭਾਸ਼ਾ) : ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐਫ.ਐਫ.) ਨੇ ਸ਼ਨੀਵਾਰ ਨੂੰ ਕਿਹਾ ਕਿ ਆਈ ਲੀਗ ਦਾ 14ਵਾਂ ਸੀਜ਼ਨ ਅਗਲੇ ਸਾਲ 9 ਜਨਵਰੀ ਤੋਂ ਕੋਲਕਾਤਾ ਵਿਚ ਸ਼ੁਰੂ ਹੋਵੇਗਾ। ਪ੍ਰੋਗਰਾਮ ਦੀ ਘੋਸ਼ਣਾ ਜਲਦ ਹੀ ਕੀਤੀ ਜਾਵੇਗੀ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਸ ਵਿਚ ਹਿੱਸਾ ਲੈਣ ਵਾਲੀਆਂ 11 ਟੀਮਾਂ ਨੂੰ ਆਪਣੇ ਪਹਿਲੇ ਮੈਚ ਤੋਂ 14 ਦਿਨ ਪਹਿਲਾਂ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਰਹਿਣਾ ਹੋਵੇਗਾ। ਇਸ ਮੈਚਾਂ ਦਾ 1ਸਪੋਰਟਸ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਕੋਵਿਡ-19 ਮਹਾਮਾਰੀ ਕਾਰਨ ਆਈਲੀਗ ਦਾ ਪਿੱਛਲਾ ਸੀਜ਼ਨ ਵਿਚਾਲੇ ਹੀ ਖ਼ਤਮ ਕਰ ਦਿੱਤਾ ਗਿਆ। ਦੇਸ਼ ਵਿਚ ਹਾਲਾਂਕਿ ਇਸ ਸਾਲ ਆਈਲੀਗ ਕੁਆਲੀਫਾਇਰ ਦੇ ਨਾਲ ਫੁਟਬਾਲ ਫਿਰ ਸ਼ੁਰੂ ਹੋਇਆ। ਪੱਛਮੀ ਬੰਗਾਲ ਸਰਕਾਰ ਅਤੇ ਭਾਰਤੀ ਫੁੱਟਬਾਲ ਸੰਘ (ਆਈ.ਐਫ.ਏ.) ਨੇ ਏ.ਆਈ.ਐਫ.ਐਫ. ਨਾਲ ਮਿਲ ਕੇ ਕੁਆਲੀਫਾਇਰ ਦਾ ਸਫ਼ਲ ਆਯੋਜਨ ਕੀਤਾ।

ਲੀਗ ਦੇ ਸੀ.ਈ.ਓ. ਸੁਨੰਦੋ ਧਰ ਨੇ ਟੂਰਨਾਮੈਂਟ ਦੇ ਆਯੋਜਨ ਵਿਚ ਬਿਨਾਂ ਸ਼ਰਤ ਸਮਰਥਨ ਲਈ ਸਬੰਧਤ ਹਿੱਤਧਾਰਕਾਂ ਦੀ ਸ਼ਲਾਘਾ ਕੀਤੀ। ਆਈਲੀਗ ਦੇ ਪਹਿਲੇ ਪੜਾਅ ਵਿਚ ਸਾਰੀਆਂ 11 ਟੀਮਾਂ ਇਕ-ਦੂਜੇ ਦੇ ਖ਼ਿਲਾਫ਼ ਇਕ ਵਾਰ ਖੇਡਣਗੀਆਂ, ਜਿਸ ਦੇ ਬਾਅਦ ਉਨ੍ਹਾਂ ਨੂੰ 2 ਵੱਖ-ਵੱਖ ਸਮੂਹਾਂ ਵਿਚ ਵੰਡਿਆ ਜਾਵੇਗਾ।  ਅੰਕ ਸੂਚੀ ਅਨੁਸਾਰ ਸਿਖ਼ਰ 6 ਟੀਮਾਂ ਇਕ-ਦੂਜੇ ਖ਼ਿਲਾਫ਼ ਇਕ-ਇਕ ਮੈਚ ਹੋਰ ਖੇਡਣਗੀਆਂ, ਜਦੋਂਕਿ ਹੋਰ ਪੰਜ ਟੀਮਾਂ ਇਕ ਪੜਾਅ ਦੇ ਲੀਗ ਪ੍ਰਾਰੂਪ ਵਿਚ ਇਕ-ਦੂਜੇ ਨਾਲ ਭਿੜਨਗੀਆਂ। ਵੱਧ ਤੋਂ ਵੱਧ ਅੰਕ (ਸਾਰੇ 15 ਮੈਚਾਂ ਵਿਚ) ਹਾਸਲ ਕਰਣ ਵਾਲੀ ਟੀਮ ਆਈਲੀਗ 2020-21 ਦੀ ਜੇਤੂ ਹੋਵੇਗੀ। ਟੂਰਨਾਮੈਂਟ ਦਾ ਅਯੋਜਨ ਕੇਂਦਰ ਸਰਕਾਰ ਵੱਲੋਂ ਜ਼ਾਰੀ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਕੀਤਾ ਜਾਵੇਗਾ ਅਤੇ ਮੈਚਾਂ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।


cherry

Content Editor cherry