ਆਈ-ਲੀਗ : ਮਿਨਰਵਾ ਪੰਜਾਬ ਨੇ ਨੇਰੋਕਾ ਐੱਫ. ਸੀ. ਨੂੰ ਹਰਾਇਆ
Thursday, Jan 30, 2020 - 01:49 AM (IST)

ਲੁਧਿਆਣਾ— ਦਿਪਾਂਦਾ ਡਿਕਾ ਦੀ ਹੈਟ੍ਰਿਕ ਦੀ ਬਦੌਲਤ ਮਿਨਰਵਾ ਪੰਜਾਬ ਐੱਫ. ਸੀ. ਨੇ ਆਈ-ਲੀਗ ਮੈਚ ਵਿਚ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਨੇਰੋਕਾ ਐੱਫ. ਸੀ. ਨੂੰ 3-2 ਨਾਲ ਹਰਾਇਆ। ਡਿਕਾ ਨੇ 27ਵੇਂ, 43ਵੇਂ ਅਤੇ 89ਵੇਂ ਮਿੰਟ ਵਿਚ ਗੋਲ ਕਰ ਕੇ ਮਿਨਰਵਾ ਨੂੰ ਜਿੱਤ ਦੁਆਈ। ਇਸ ਤੋਂ ਪਹਿਲਾਂ ਵਰੁਣ ਥੋਕਚੋਮ (ਚੌਥੇ) ਅਤੇ ਫਿਲਿਜ਼ ਟੇਟੇਹ (20ਵੇਂ ਮਿੰਟ) ਨੇ ਪਹਿਲੇ ਹਾਫ ਵਿਚ ਗੋਲ ਕਰ ਕੇ ਨੇਰੋਕਾ ਨੂੰ 2-0 ਦੀ ਬੜ੍ਹਤ ਦੁਆਈ ਸੀ। ਇਸ ਜਿੱਤ ਨਾਲ ਮਿਨਰਵਾ ਦੇ 10 ਮੈਚਾਂ ਵਿਚ 17 ਅੰਕ ਹੋ ਗਏ ਹਨ ਅਤੇ ਉਹ ਚੋਟੀ 'ਤੇ ਚੱਲ ਰਹੇ ਮੋਹਨ ਬਾਗਾਨ ਤੋਂ 2 ਅੰਕ ਪਿੱਛੇ ਹੈ। ਬਾਗਾਨ ਨੇ ਇਕ ਮੈਚ ਘੱਟ ਖੇਡਿਆ ਹੈ। ਨੇਰੋਕਾ ਦੀ ਟੀਮ 9 ਮੈਚਾਂ 'ਚ 8 ਅੰਕਾਂ ਦੇ ਨਾਲ 8ਵੇਂ ਸਥਾਨ 'ਤੇ ਹੈ।