ਮੈਂ ਖੁਸ਼ ਇਨਸਾਨ ਹਾਂ ਤੇ ਭਰੋਸਾ ਹੈ ਕਿ ਜਬਰ-ਜਨਾਹ ਦੇ ਦੋਸ਼ਾਂ ''ਚੋਂ ਬਚ ਜਾਵਾਂਗਾ : ਰੋਨਾਲਡੋ

Tuesday, Oct 23, 2018 - 06:56 PM (IST)

ਮੈਂ ਖੁਸ਼ ਇਨਸਾਨ ਹਾਂ ਤੇ ਭਰੋਸਾ ਹੈ ਕਿ ਜਬਰ-ਜਨਾਹ ਦੇ ਦੋਸ਼ਾਂ ''ਚੋਂ ਬਚ ਜਾਵਾਂਗਾ : ਰੋਨਾਲਡੋ

ਜਲੰਧਰ : ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੂੰ ਭਰੋਸਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਖੁਸ਼ ਇਨਸਾਨਾਂ ਵਿਚੋਂ ਇਕ ਹੈ ਤੇ ਉਹ ਆਤਮਵਿਸ਼ਵਾਸ ਨਾਲ ਭਰਿਆ ਹੈ ਕਿ ਉਹ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ ਹੋ ਜਾਵੇਗਾ। ਚੈਂਪੀਅਨਸ ਲੀਗ ਦੇ ਤਹਿਤ ਆਪਣੇ ਸਾਬਕਾ ਕਲੱਬ ਮੈਨਚੈਸਟਰ ਯੂਨਾਈਟਿਡ ਖਿਲਾਫ ਖੇਡਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਰੋਨਾਲਡੋ ਨੇ ਕਿਹਾ ਕਿ ਉਸ 'ਤੇ ਲਾਸ ਵੇਗਾਸ ਦੇ ਹੋਟਲ ਵਿਚ ਇਕ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼ ਲੱਗੇ ਹਨ। ਉਸ ਨੂੰ ਪੂਰਾ ਭਰੋਸਾ ਹੈ ਕਿ ਉਹ ਜਲਦੀ ਹੀ ਇਸ ਦੋਸ਼ ਤੋਂ ਮੁਕਤ ਹੋ ਜਾਵੇਗਾ।

PunjabKesari

ਰੋਨਾਲਡੋ ਨੇ ਕਿਹਾ, ''ਮੈਂ ਕਿਸੇ ਵੀ ਹਾਲਾਤ ਵਿਚ ਝੂਠ ਨਹੀਂ ਬੋਲ ਸਕਦਾ। ਮੈਂ ਜ਼ਿੰਦਗੀ 'ਚ ਬਹੁਤ ਖੁਸ਼ ਹਾਂ। ਮੇਰੇ ਵਕੀਲਾਂ ਨੂੰ ਵੀ ਭਰੋਸਾ ਹੈ ਅਤੇ ਉਨ੍ਹਾਂ ਦੇ ਨਾਲ ਮੈਨੂੰ ਵੀ ਭਰੋਸਾ ਹੈ ਪਰ ਇਨ੍ਹਾਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਫੁੱਟਬਾਲ ਖੇਡਣ ਦਾ ਪੂਰਾ ਮਜ਼ਾ ਲੈ ਰਿਹਾ ਹਾਂ। ਮੈਂ ਚੰਗੇ ਲੋਕਾਂ ਦੇ ਨਾਲ ਹਾਂ। ਸੱਚ ਸਭ ਦੇ ਸਾਹਮਣੇ ਆ ਹੀ ਜਾਵੇਗਾ। ਇਸ ਲਈ ਮੈਂ ਠੀਕ ਹਾਂ।


Related News