ਮੈਂ ਪਾਵਰ ਹਿਟਰ ਨਹੀਂ ਹਾਂ, ਆਸਾਨੀ ਨਾਲ ਬਣਾ ਸਕਦਾ ਹਾਂ ਦੌੜਾਂ : ਰਾਹੁਲ

11/25/2020 8:27:17 PM

ਸਿਡਨੀ- ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਦਾ ਕਹਿਣਾ ਹੈ ਕਿ ਉਹ ਨਾ ਤਾਂ 'ਪਾਵਰ ਹਿਟਰ' ਹਨ ਤੇ ਨਾ ਹੀ ਉਹ ਅਜਿਹਾ ਹੋਣ ਦੀ ਇੱਛਾ ਰੱਖਦਾ ਹੈ। ਆਸਟਰੇਲੀਆ ਦੇ ਵਿਰੁੱਧ ਪਹਿਲੇ ਵਨ ਡੇ ਤੋਂ ਪਹਿਲਾਂ ਰਾਹੁਲ ਨੇ ਕਿਹਾ ਕਿ ਉਹ ਹਮਲਾਵਰ ਬੱਲੇਬਾਜ਼ੀ ਕੀਤੇ ਬਿਨਾਂ ਵੀ 160-170 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਬੱਲੇਬਾਜ਼ੀ ਨੂੰ ਪਾਰਵ ਹਿਟਿੰਗ ਨਹੀਂ ਕਹਾਂਗਾ ਕਿਉਂਕਿ ਮੈਂ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਉਹ ਨਹੀਂ ਕਰ ਸਕਦਾ। ਮੇਰੇ ਕੋਲ ਕੁਝ ਤਕਨੀਕੀ ਹੁਨਰ ਹੈ ਤੇ ਮੈਂ ਟੀਮ ਦੀ ਜ਼ਰੂਰਤ ਦੇ ਅਨੁਸਾਰ ਭੂਮਿਕਾ ਨਿਭਾਉਣ 'ਚ ਵਿਸ਼ਵਾਸ ਕਰਦਾ ਹਾਂ। ਜੇਕਰ 160 ਜਾਂ 170 ਦੀ ਸਟ੍ਰਾਈਕ ਰੇਟ ਨਾਲ ਵੀ ਦੌੜਾਂ ਬਣਾਉਣੀਆਂ ਹੋਣਗੀਆਂ ਤਾਂ ਮੈਂ ਦੂਜੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗਾ।

PunjabKesari
ਪਿਛਲੇ ਇਕ ਸਾਲ ਤੋਂ ਉਹ 50 ਓਵਰਾਂ ਦਾ ਕ੍ਰਿਕਟ ਨਿਯਮਤ ਰੂਪ ਨਾਲ ਖੇਡ ਰਹੇ ਹਨ ਤੇ ਖੁਸ਼ੀ ਹੈ ਕਿ ਉਹ ਵਧੀਆ ਲੈਅ 'ਚ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੰਨੇ ਸਮੇਂ ਤੱਕ ਲਗਾਤਾਰ ਕਦੇ ਨਹੀਂ ਖੇਡਿਆ। ਮੈਨੂੰ ਵਧੀਆ ਲੱਗ ਰਿਹਾ ਹੈ ਕਿ ਟੀਮ ਦੀ ਜਿੱਤ 'ਚ ਯੋਗਦਾਨ ਦੇ ਰਿਹਾ ਹਾਂ ਤੇ ਆਪਣੀ ਭੂਮਿਕਾ ਨਿਭਾ ਰਿਹਾ ਹਾਂ। ਆਸਟਰੇਲੀਆਈ ਟੀਮ ਦੇ ਬਾਰੇ 'ਚ ਪੁੱਛਣ 'ਤੇ ਉਨ੍ਹਾਂ ਨੇ ਮਾਰਨਸ ਲਾਬੁਸ਼ੇਨ ਦੀ ਸ਼ਲਾਘਾ ਕੀਤੀ ਪਰ ਇਸ ਗੱਲ ਤੋਂ ਇਨਕਾਰ ਕੀਤਾ ਉਹ ਅਣਜਾਨ ਖਿਡਾਰੀ ਹੈ।
ਸਾਡੇ ਗੇਂਦਬਾਜ਼ ਵਧੀਆ ਪੇਸ਼ ਕਰਨਗੇ ਚੁਣੌਤੀ

PunjabKesari
ਰਾਹੁਲ ਨੇ ਕਿਹਾ- ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਅਣਜਾਨ ਹਨ। ਉਹ ਚੋਟੀ ਪੰਜ 'ਚ ਹੈ ਤੇ ਪਿਛਲੇ 12-15 ਮਹੀਨੇ ਤੋਂ ਬਹੁਤ ਦੌੜਾਂ ਬਣਾ ਰਿਹਾ ਹੈ। ਉਹ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਵੀ ਲਗਾਤਾਰ ਵਧੀਆ ਖੇਡ ਰਿਹਾ ਸੀ। ਸਾਡੇ ਗੇਂਦਬਾਜ਼ ਬਹੁਤ ਵਧੀਆ ਹਨ ਤੇ ਉਸਦੇ ਲਈ ਇਹ ਵਧੀਆ ਚੁਣੌਤੀ ਹੋਵੇਗੀ।


Gurdeep Singh

Content Editor

Related News