CSK v SRH : ਹੈਦਰਾਬਾਦ ਨੂੰ ਹਰਾ ਕੇ ਨਾਕ-ਆਊਟ ਦੀ ਟਿਕਟ ਕਟਾਉਣਾ ਚਾਹੇਗੀ ਚੇਨਈ
Thursday, Sep 30, 2021 - 03:30 AM (IST)
ਸ਼ਾਰਜਾਹ- ਆਈ. ਪੀ. ਐੱਲ. ਦੇ ਦੂਜੇ ਪੜਾਅ ’ਚ ਆਪਣਾ ਜੇਤੂ ਪੜਾਅ ਜਾਰੀ ਰੱਖਣ ਲਈ ਇਥੇ ਵੀਰਵਾਰ ਨੂੰ ਆਈ. ਪੀ. ਐੱਲ-14 ਦੇ 44ਵੇਂ ਮੈਚ ’ਚ ਪਹਿਲੇ ਨੰਬਰ ਦੀ ਟੀਮ ਚੇਨਈ ਸੁਪਰ ਕਿੰਗਜ਼ ਅਤੇ 8ਵੇਂ ਨੰਬਰ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਆਪਸ ’ਚ ਭਿੜਨਗੇ। ਚੇਨਈ ਜਿੱਥੇ ਹੈਦਰਾਬਾਦ ਨੂੰ ਹਰਾ ਕੇ ਨਾਕ-ਆਊਟ ਪੜਾਅ ਲਈ ਟਿਕਟ ਕੱਟਵਾਉਣੀ ਚਾਹੇਗਾ, ਉਥੇ ਹੈਦਰਾਬਾਦ ਦਾ ਮਕਸਦ ਇਸ ਮੈਚ ਨੂੰ ਜਿੱਤ ਕੇ ਸਨਮਾਨਜਨਕ ਤਰੀਕੇ ਨਾਲ ਆਪਣਾ ਆਈ. ਪੀ. ਐੱਲ-2021 ਦਾ ਅਭਿਆਨ ਖਤਮ ਕਰਨਾ ਹੋਵੇਗਾ।
ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ
ਚੇਨਈ ਜਿੱਥੇ ਯੂ. ਏ. ਈ. ਵਿਚ ਖੇਡੇ ਗਏ ਦੂਜੇ ਸੈਸ਼ਨ ’ਚ ਆਪਣੇ ਪਿਛਲੇ ਤਿੰਨੋਂ ਮੁਕਾਬਲੇ ਜਿੱਤ ਕੇ ਆ ਰਹੀ ਹੈ, ਉਥੇ ਹੈਦਰਾਬਾਦ ਨੇ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਸ ਖਿਲਾਫ 7 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਤੁਲਨਾ ਦੇ ਲਿਹਾਜ ਨਾਲ ਚੇਨਈ ਦਾ ਪਲੜਾ ਭਾਰੀ ਹੋ ਸਕਦਾ ਹੈ। ਇਸ ਮੈਚ ’ਚ ਵੀ ਵੱਡਾ ਉਲਟਫੇਰ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਹੈਦਰਾਬਾਦ ਚੇਨਈ ਨੂੰ ਹਰਾ ਦਿੰਦਾ ਹੈ, ਜੋ ਇਸ ਸੀਜ਼ਨ ’ਚ ਹੁਣ ਤੱਕ ਸਭ ਤੋਂ ਮਜ਼ਬੂਤ ਟੀਮ ਲੱਗੀ ਹੈ ਪਰ ਉਹ ਆਪਣੇ ਆਖਰੀ ਮੁਕਾਬਲੇ ਜਿੱਤ ਕੇ ਖੁਦ ਨੂੰ ਆਖਰੀ ਪਾਇਦਾਨ ਤੋਂ ਉੱਪਰ ਲਿਆਉਣਾ ਅਤੇ ਹੋਰ ਟੀਮਾਂ ਦਾ ਕੰਮ ਵਿਗਾੜਨਾ ਚਾਹੇਗਾ।
ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ
3 ਵਾਰ ਦੀ ਜੇਤੂ ਚੇਨਈ ਦੀ ਸਭ ਤੋਂ ਮਜ਼ਬੂਤ ਚੀਜ਼ ਉਸ ਦੀ ਬੱਲੇਬਾਜ਼ੀ ’ਚ ਗਹਿਰਾਈ ਹੈ। ਚੇਨਈ ਦੀ ਬੱਲੇਬਾਜ਼ੀ ਲਾਈਨਅਪ ’ਚ ਦੀਪਕ ਚਹਾਰ 10ਵੇਂ ਨੰਬਰ ਦਾ ਬੱਲੇਬਾਜ਼ ਹੈ, ਜਿਸ ਨੇ ਹਾਲ ਹੀ ’ਚ ਸ਼੍ਰੀਲੰਕਾ ਖਿਲਾਫ ਵਨ ਡੇ ਸੀਰੀਜ਼ ’ਚ ਆਪਣੀ ਬੱਲੇਬਾਜ਼ੀ ਦੇ ਦਮ ’ਤੇ ਭਾਰਤ ਨੂੰ ਜਿੱਤ ਦੁਆਈ ਸੀ। ਉਥੇ ਹੀ ਬਾਕੀ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਚੌਟੀ ਦੇ ਕ੍ਰਮ ’ਚ ਰੀਤੁਰਾਜ ਗਾਇਕਵਾੜ, ਫਾਫ ਡੂ ਪਲੇਸਿਸ ਅਤੇ ਮੋਈਨ ਅਲੀ ਸ਼ਾਨਦਾਰ ਫਾਰਮ ’ਚ ਹਨ। ਮੱਧਕ੍ਰਮ ’ਚ ਅੰਬਾਤੀ ਰਾਇਡੂ ਅਤੇ ਸੁਰੇਸ਼ ਰੈਨਾ ਵਧੀਆ ਦਿਸ ਰਹੇ ਹਨ, ਜਦਕਿ ਅਖੀਰ ’ਚ ਰਵਿੰਦਰ ਜਡੇਜਾ ਧਮਾਕੇਦਾਰ ਪਾਰੀਆਂ ਖੇਡ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।