ਦਰਸ਼ਕਾਂ ਦੇ ਬਿਨਾ ਹੋਵੇਗੀ ਹੰਗਰੀ ਗ੍ਰਾਂ ਪ੍ਰੀ ਫਾਰਮੂਲਾ ਵਨ ਰੇਸ : ਆਯੋਜਕ
Friday, May 01, 2020 - 07:34 PM (IST)

ਪੈਰਿਸ— ਹੰਗਰੀ ਗ੍ਰਾਂ ਪ੍ਰੀ ਫਾਰਮੂਲਾ ਆਯੋਜਿਤ ਕੀਤਾ ਜਾਵੇਗਾ। ਆਯੋਜਕਾਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਹੰਗਰੀ ਗ੍ਰਾਂ ਪ੍ਰੀ ਨੇ ਵੀ ਸਿਲਵਰਸਟੋਨ 'ਚ ਹੋਣ ਵਾਲੀ ਬ੍ਰਿਟਿਸ਼ ਗ੍ਰਾਂ ਪ੍ਰੀ ਦਾ ਅਨੁਸਰਣ ਕੀਤਾ ਹੈ ਜਿਸ ਨੂੰ ਦਰਸ਼ਕਾਂ ਦੇ ਬਿਨਾ ਆਯੋਜਿਤ ਕਰਨ ਦੀ ਯੋਜਨਾ ਹੈ। ਫਾਰਮੂਲਾ ਵਨ ਸੈਸ਼ਨ ਕੋਰੋਨਾ ਵਾਇਰਸ ਦੇ ਕਾਰਨ ਬੁਰੀ ਤਰ੍ਹਾ ਪ੍ਰਭਾਵਿਤ ਹੈ। ਇਸਦੀ ਪਹਿਲੀ ਰੇਸ ਆਸਟਰੀਆ 'ਚ ਹੋ ਸਕਦੀ ਹੈ ਪਰ ਦਰਸ਼ਕ ਇਸਦਾ ਆਨੰਦ ਵੀ ਨਹੀਂ ਲੈ ਸਕਣਗੇ। ਰੇਸ ਆਯੋਜਕਾਂ ਨੇ ਬਿਆਨ 'ਚ ਕਿਹਾ ਕਿ ਹੁਣ ਇਹ ਸਾਫ ਹੋ ਗਿਆ ਕਿ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ 35ਵੀਂ ਫਾਰਮੂਲਾ ਵਨ ਹੰਗਰੀ ਗ੍ਰਾਂ ਪ੍ਰੀ ਦਾ ਆਯੋਜਨ ਦਰਸ਼ਕਾਂ ਦੇ ਸਾਹਮਣੇ ਨਹੀਂ ਕਰ ਸਕਦੇ। ਬਿਆਨ 'ਚ ਕਿਹਾ ਗਿਆ ਹੈ ਕਿ ਦਰਸ਼ਕਾਂ ਤੇ ਸਰਕਿਟ ਸਟਾਫ ਦੀ ਸਿਹਤ ਨੂੰ ਦੇਖਦੇ ਹੋਏ ਇਹ ਜ਼ਰੂਰੀ ਸੀ।