ਰਾਸ਼ਿਦ ਖਾਨ ਖ਼ਿਲਾਫ਼ ਕਿਵੇਂ ਦੌੜਾਂ ਬਣਾਉਣ ਬੱਲੇਬਾਜ਼, ਸਹਿਵਾਗ ਨੇ ਖੋਲ੍ਹਿਆ ਰਾਜ

Tuesday, Oct 13, 2020 - 10:57 PM (IST)

ਰਾਸ਼ਿਦ ਖਾਨ ਖ਼ਿਲਾਫ਼ ਕਿਵੇਂ ਦੌੜਾਂ ਬਣਾਉਣ ਬੱਲੇਬਾਜ਼, ਸਹਿਵਾਗ ਨੇ ਖੋਲ੍ਹਿਆ ਰਾਜ

ਸਪੋਰਟਸ ਡੈਸਕ : ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ 'ਚ ਫਸਾਉਣ ਵਾਲੇ ਗੇਂਦਬਾਜ਼ ਲੈਗ ਸਪਿਨਰ ਰਾਸ਼ਿਦ ਖਾਨ ਖ਼ਿਲਾਫ਼ ਸਹਿਵਾਗ ਨੇ ਇੱਕ ਇੰਟਰਵਿਊੂ ਦੌਰਾਨ ਬੱਲੇਬਾਜ਼ਾਂ ਨੂੰ ਸਲਾਹ ਦਿੱਤੀ। ਸਹਿਵਾਗ ਨੇ ਕਿਹਾ ਕਿ ਜੇਕਰ ਬੱਲੇਬਾਜ਼ਾਂ ਨੂੰ ਰਾਸ਼ਿਦ ਖਾਨ ਖ਼ਿਲਾਫ਼ ਦੌੜਾਂ ਬਣਾਉਣੀਆਂ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਗੇਂਦਬਾਜ਼ੀ ਐਕਸ਼ਨ 'ਤੇ ਧਿਆਨ ਦੇਣਾ ਹੋਵੇਗਾ। ਜੇਕਰ ਬੱਲੇਬਾਜ਼ ਰਾਸ਼ਿਦ ਖਾਨ ਦਾ ਐਕਸ਼ਨ ਸਮਝਣ 'ਚ ਸਫਲ ਹੁੰਦੇ ਹਨ ਤਾਂ ਉਹ ਆਸਾਨੀ ਨਾਲ ਉਨ੍ਹਾਂ ਖ਼ਿਲਾਫ਼ ਦੌੜਾਂ ਬਣਾ ਸਕਦੇ ਹਨ।

ਸਹਿਵਾਗ ਨੇ ਕਿਹਾ ਕਿ ਰਾਸ਼ਿਦ ਖਾਨ ਇੱਕ ਬਹੁਤ ਵਧੀਆ ਸਪਿਨਰ ਹਨ ਉਨ੍ਹਾਂ ਖ਼ਿਲਾਫ਼ ਦੌੜਾਂ ਬਣਾਉਣਾ ਆਸਾਨ ਨਹੀਂ ਹੈ ਪਰ ਬੱਲੇਬਾਜ਼ ਰਾਸ਼ਿਦ ਖਾਨ ਦੀ ਗੇਂਦ ਨੂੰ ਸੁੱਟਦੇ ਦੌਰਾਨ ਹੀ ਪੜ੍ਹ ਲੈਣ ਤਾਂ ਉਹ ਉਨ੍ਹਾਂ 'ਤੇ ਦੌੜਾਂ ਬਣਾ ਸਕਦੇ ਹਨ। ਇਸ ਲਈ ਬੱਲੇਬਾਜ਼ਾਂ ਨੂੰ ਰਾਸ਼ਿਦ ਖਾਨ ਦਾ ਐਕਸ਼ਨ ਪੜ੍ਹਣਾ ਪਵੇਗਾ ਕਿ ਉਹ ਕਿਸ ਤਰ੍ਹਾਂ ਗੇਂਦ ਸੁੱਟਦੇ ਹਨ ਅਤੇ ਕਿਵੇਂ ਬਦਲਾਅ ਕਰਦੇ ਹਨ।

ਦੱਸ ਦਈਏ ਕਿ ਰਾਸ਼ਿਦ ਖਾਨ ਖ਼ਿਲਾਫ਼ ਦੌੜਾਂ ਬਣਾਉਣ 'ਚ ਬੱਲੇਬਾਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਉਨ੍ਹਾਂ ਦਾ ਹਾਈ ਆਰਮ ਐਕਸ਼ਨ ਹੈ ਜਿਸ ਕਾਰਨ ਬੱਲੇਬਾਜ਼ਾਂ ਨੂੰ ਉਨ੍ਹਾਂ ਦੀਆਂ ਗੇਂਦਾਂ ਨੂੰ ਸਮਝਣ 'ਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਹ ਉਨ੍ਹਾਂ ਖ਼ਿਲਾਫ਼ ਦੌੜਾਂ ਨਹੀਂ ਬਣਾ ਪਾਉਂਦੇ।


author

Inder Prajapati

Content Editor

Related News