ਹੌਰਸ ਰਾਈਡਿੰਗ ਦੀ ਨੈਸ਼ਨਲ ਚੈਂਪੀਅਨ ਗੁਰਨਾਜ਼ ਕੌਰ ਲਾਖਨ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

06/25/2019 3:43:05 AM

ਅੰਮ੍ਰਿਤਸਰ (ਅਨਜਾਣ)- ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਰਹਿਣ ਵਾਲੀ ਹੌਰਸ ਰਾਈਡਿੰਗ ਦੀ ਨੈਸ਼ਨਲ ਚੈਂਪੀਅਨ ਗੁਰਨਾਜ਼ ਕੌਰ ਲਾਖਨ ਆਪਣੇ ਪਰਿਵਾਰਕ ਮੈਂਬਰਾਂ ਦੋ ਭੈਣਾਂ, ਮਾਂ ਅਤੇ ਆਪਣੇ ਮਾਮੇ ਜਸਜੀਤ ਸਿੰਘ ਰਿੰਕੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਇਸ ਉਪਰੰਤ ਉਨ੍ਹਾਂ ਆਪਣੀ ਕਾਮਯਾਬੀ ਅਤੇ ਚੜ੍ਹਦੀ ਕਲਾ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੁਰਨਾਜ਼ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ. ਮੈਨੇਜਰ ਇਕਬਾਲ ਸਿੰਘ ਮੁਖੀ, ਸੂਚਨਾ ਅਧਿਕਾਰੀ ਹਰਿੰਦਰ ਸਿੰਘ ਰੋਮੀ ਅਤੇ ਸਰਬਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਧਾਰਮਕ ਪੁਸਤਕਾਂ ਦਾ ਸੈੱਟ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਨਾਜ਼ ਨੇ ਦੱਸਿਆ ਕਿ ਉਹ ਹੌਰਸ ਰਾਈਡਿੰਗ 'ਚ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ। ਗੁਰਨਾਜ਼ ਦੇ ਪਿਤਾ ਅਰਵਿੰਦਰ ਸਿੰਘ ਲਾਖਨ ਅਤੇ ਮਾਤਾ ਹਰਵਿੰਦਰ ਕੌਰ ਤੇ ਗੁਰਨਾਜ਼ ਦੇ ਮਾਮਾ ਜਸਨੀਤ ਸਿੰਘ ਨੇ ਦੱਸਿਆ ਕਿ ਗੁਰਨਾਜ਼ ਨੇ 8 ਸਾਲ ਦੀ ਉਮਰ ਤੋਂ ਹੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ ਤੇ 13 ਸਾਲ ਦੀ ਉਮਰ ਵਿਚ ਹੀ ਵੱਡੀਆਂ ਮੱਲਾਂ ਮਾਰੀਆਂ। ਉਨ੍ਹਾਂ ਦੱਸਿਆ ਕਿ ਗੁਰਨਾਜ਼ ਨੇ ਹੌਰਸ ਰਾਈਡਿੰਗ ਨੈਸ਼ਨਲ ਚੈਂਪੀਅਨਸ਼ਿਪ ਬੈਰਲ ਰੇਸਿੰਗ ਐਂਡ ਪੋਲ ਬੈਂਡਿੰਗ ਸਪੈਸ਼ੀਲਾਈਜ਼ੇਸ਼ਨ ਕੰਪੀਟੀਸ਼ਨ ਅਤੇ ਕੰਪਲੀਟਸ ਮੇਜਰ ਬੈਰਲ ਰੇਸਿੰਗ ਕੰਪੀਟੀਸ਼ਨ 'ਚ ਹਿੱਸਾ ਲਿਆ ਅਤੇ ਗੁਰਨਾਜ਼ ਅਮਰੀਕਾ ਲਈ ਖੇਡ ਰਹੀ ਹੈ। ਇਸ ਦੇ ਇਲਾਵਾ ਗੁਰਨਾਜ਼ ਮੇਜਰ ਪੈਰਲ ਰੇਸਿੰਗ ਐਸੋਸੀਏਸ਼ਨ ਦੀ ਮੈਂਬਰ ਵੀ ਹੈ, ਜਿਸ ਵਿਚ ਪੂਰੇ ਵਰਲਡ ਦੀਆਂ ਪੰਜ ਸੰਸਥਾਵਾਂ ਆਉਂਦੀਆਂ ਹਨ, ਜਿਨ੍ਹਾਂ 'ਚ ਵੈਸਟ ਕੋਸਟ ਬੈਰਲ ਰੇਸਿੰਗ ਐਸੋਸੀਏਸ਼ਨ, ਸਟਰੀਮ ਬੈਰਲ ਰੇਸਿੰਗ, ਅਮਰੀਕਨ ਕੰਪਿਊਟਰ ਬੈਰਲ ਰੇਸਿੰਗ ਐਸੋਸੀਏਸ਼ਨ, ਟ੍ਰਿਪਲ ਸੈਵਨ ਬੈਰਲ ਰੇਸਿੰਗ ਐਸੋਸੀਏਸ਼ਨ ਅਤੇ ਡਾਇਮੰਡ ਬੀ ਬੈਰਲ ਰੇਸਿੰਗ ਐਸੋਸੀਏਸ਼ਨ। ਉਨ੍ਹਾਂ ਦੱਸਿਆ ਕਿ ਗੁਰਨਾਜ਼ ਸੈਕਿੰਡ ਲਾਰਜੈਸਟ ਬੈਰਲ ਰੇਸਿੰਗ ਇਨ ਦਾ ਵਰਲਡ ਡਿਜ਼ਨੀਲੈਂਡ ਕਿੰਗ ਸਿਟੀ ਕੈਲੇਫੋਰਨੀਆਂ 'ਚ ਸਤੰਬਰ 'ਚ ਹੋਣ ਵਾਲੇ ਮੁਕਾਬਲਿਆਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਨ ਆਈ ਹੈ।


Gurdeep Singh

Content Editor

Related News