ਹੋਲਡਰ ਦੂਜੇ ਟੈਸਟ ''ਚੋਂ ਮੁਅੱਤਲ
Wednesday, Dec 06, 2017 - 01:13 AM (IST)
ਦੁਬਈ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੂੰ ਸਲੋਅ ਓਵਰ ਰੇਟ ਕਾਰਨ ਮੈਚ ਫੀਸ ਦਾ 60 ਫੀਸਦੀ ਜੁਰਮਾਨਾ ਲਾਉਂਦਿਆਂ ਨਿਊਜ਼ੀਲੈਂਡ ਵਿਰੁੱਧ 9 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ 'ਚੋਂ ਮੁਅੱਤਲ ਕਰ ਦਿੱਤਾ ਹੈ। 26 ਸਾਲਾ ਹੋਲਡਰ ਨੂੰ ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ਵਿਚ ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਮੈਚ ਵਿਚ ਵੀ ਸਲੋਅ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ ਸੀ ਤੇ ਹੁਣ 12 ਮਹੀਨਿਆਂ ਦੇ ਅੰਦਰ ਸਲੋਅ ਓਵਰ ਰੇਟ ਦਾ ਇਹ ਦੂਜਾ ਮੌਕਾ ਹੈ, ਜਿਸ ਲਈ ਉਸ ਨੂੰ ਅਗਲੇ ਟੈਸਟ 'ਚੋਂ ਮੁਅੱਤਲ ਕਰ ਦਿੱਤਾ ਗਿਆ।
