ਹਾਕੀ ਵਿਸ਼ਵ ਕੱਪ ਲਈ ਚਲਾਈ ਜਾਵੇਗੀ ਮੁਹਿੰਮ

Wednesday, Aug 01, 2018 - 09:13 AM (IST)

ਹਾਕੀ ਵਿਸ਼ਵ ਕੱਪ ਲਈ ਚਲਾਈ ਜਾਵੇਗੀ ਮੁਹਿੰਮ

ਨਵੀਂ ਦਿੱਲੀ— ਓਡੀਸ਼ਾ ਦੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ 28 ਨਵੰਬਰ ਤੋਂ 16 ਦਸੰਬਰ ਤੱਕ ਹੋਣ ਵਾਲੇ 14ਵੇਂ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਨੁੰ ਲੋਕਪ੍ਰਿਯ ਬਣਾਉਣ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾਣਗੀਆਂ। ਓਡੀਸ਼ਾ ਸਰਕਾਰ ਵਿਸ਼ਵ ਕੱਪ ਦੇ ਮੱਦੇਨਜ਼ਰ ਹਰ ਭਾਰਤੀ ਨੂੰ ਹਾਕੀ ਵੱਲ ਮੋੜਨਾ ਚਾਹੁੰਦੀ ਹੈ ਜਿਸ ਲਈ ਟੂਰਨਾਮੈਂਟ ਦੇ ਸ਼ੁਰੂ ਹੋਣ ਤੱਕ ਸਾਰੇ ਦੇਸ਼ 'ਚ ਕਈ ਮੁਹਿੰਮਾਂ ਚਲਾਈਆਂ ਜਾਣਗੀਆਂ।

ਰਾਸ਼ਟਰੀ ਟੀਮ ਨੂੰ ਜੋੜਦੇ ਹੋਏ ਇਕ ਡਿਜੀਟਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। 6 ਸ਼ਹਿਰਾਂ 'ਚ ਹਾਕੀ ਅੱਡੇ ਬਣਾਏ ਜਾਣਗੇ ਜਿੱਥੇ ਹਾਕੀ ਦੇ ਪੁਰਾਣੇ ਦਿੱਗਜ ਅਤੇ ਮੌਜੂਦਾ ਖਿਡਾਰੀ ਖੇਡ ਨੂੰ ਲੈ ਕੇ ਚਰਚਾ ਕਰਨਗੇ। ਦੇਸ਼ ਦੇ ਕਈ ਹਿੱਸਿਆਂ 'ਚ ਰੋਡ ਸ਼ੋਅ ਵੀ ਕੀਤੇ ਜਾਣਗੇ। ਰਾਸ਼ਟਰੀ ਟੀਮ ਦੀ ਵਿਸ਼ਵ ਕੱਪ ਜਰਸੀ ਨੂੰ ਲਾਂਚ ਕਰਨ ਲਈ ਇਕ ਵੱਡਾ ਈਵੈਂਟ ਹੋਵੇਗਾ। ਇਸ ਤੋਂ ਇਲਾਵਾ ਵਿਸ਼ਵ ਕੱਪ ਦਾ ਮਿਊਜ਼ਿਕ ਵੀਡੀਓ ਵੀ ਲਾਂਚ ਕੀਤਾ ਜਾਵੇਗਾ।


Related News