ਵਿਆਹ ਦੇ ਬੰਧਨ ’ਚ ਬੱਝੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ (ਵੇਖੋ ਤਸਵੀਰਾਂ)

Wednesday, Nov 10, 2021 - 05:05 PM (IST)

ਵਿਆਹ ਦੇ ਬੰਧਨ ’ਚ ਬੱਝੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ (ਵੇਖੋ ਤਸਵੀਰਾਂ)

ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਹਰਮਨਪ੍ਰੀਤ ਸਿੰਘ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਪਤਨੀ ਅਮਨਦੀਪ ਨਾਲ ਵਿਆਹ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਦੋਵੇਂ ਬਹੁਤ ਖ਼ੂਬਸੂਰਤ ਲੱਗ ਰਹੇ ਹਨ।

ਇਹ ਵੀ ਪੜ੍ਹੋ : ਮਲਾਲਾ ਯੂਸਫਜ਼ਈ ਨੇ ਕਰਾਇਆ ਨਿਕਾਹ, ਪਾਕਿ ਕ੍ਰਿਕਟ ਨਾਲ ਖ਼ਾਸ ਰਿਸ਼ਤਾ ਰੱਖਦੇ ਹਨ ਪਤੀ ਅਸਰ ਮਲਿਕ

PunjabKesari

ਹਰਮਨਪ੍ਰੀਤ ਨੇ ਤਸਵੀਰਾਂ ਨਾਲ ਕੈਪਸ਼ਨ ਵਿਚ ਲਿਖਿਆ, ‘ਇਸ ਪਲ ਨਾਲ ਹਮੇਸ਼ਾ ਲਈ ਪਿਆਰ। ਸ਼ੁੱਭਕਾਮਨਾਵਾਂ ਅਤੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’

ਇਹ ਵੀ ਪੜ੍ਹੋ : ਦਫ਼ਤਰੀ ਸਮੇਂ ਤੋਂ ਬਾਅਦ ਬੌਸ ਦਾ ਫੋਨ ਜਾਂ ਮੈਸੇਜ ਕਰਨਾ ਹੁਣ ਹੋਵੇਗਾ ਗ਼ੈਰ-ਕਾਨੂੰਨੀ, ਇਸ ਦੇਸ਼ ’ਚ ਬਣਿਆ ਕਾਨੂੰਨ

PunjabKesari

ਦੱਸ ਦੇਈਏ ਕਿ ਹਰਮਨਪ੍ਰੀਤ ਸਿੰਘ ਪੰਜਾਬ ਦੇ ਅੰਮ੍ਰਿਤਸਰ ਨਾਲ ਸਬੰਧਤ ਰੱਖਦਾ ਹੈ। ਹਰਮਨਪ੍ਰੀਤ ਅਤੇ ਅਮਨਦੀਪ ਦੀ 27 ਦਸੰਬਰ 2020 ਨੂੰ ਮੰਗਣੀ ਹੋਈ ਸੀ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਜਰਮਨੀ ਨੂੰ ਹਰਾ ਕੇ ਟੀਮ ਨੇ ਇਹ ਤਮਗਾ ਆਪਣੇ ਨਾਮ ਕੀਤਾ ਸੀ। 

PunjabKesari


author

cherry

Content Editor

Related News