ਹਾਕੀ ਦਿੱਗਜ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਸਥਿਰ, ਅਜੇ ਵੀ ਹਨ ਵੈਂਟੀਲੇਟਰ ’ਤੇ

Sunday, May 17, 2020 - 10:27 AM (IST)

ਹਾਕੀ ਦਿੱਗਜ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਸਥਿਰ, ਅਜੇ ਵੀ ਹਨ ਵੈਂਟੀਲੇਟਰ ’ਤੇ

ਸਪੋਰਟਸ ਡੈਸਕ— ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਸਥਿਰ ਹੋ ਰਹੀ ਹੈ ਪਰ ਉਨ੍ਹਾਂ ਨੂੰ ਅਜੇ ਵੀ ਹੋਸ਼ ਨਹੀਂ ਆਇਆ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ। ਇਸ 96 ਸਾਲ ਦੇ ਦਿੱਗਜ ਨੂੰ ਨਿਮੋਨੀਆ ਦੇ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਬੁੱਧਵਾਰ ਦੀ ਸਵੇਰੇ ਵੀ ਦੋ ਵਾਰ ਦਿਲ ਦਾ ਦੌਰਾ ਪਿਆ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਬਲਬੀਰ ਸੀਨੀਅਰ ਦੇ ਦੋਹਤੇ ਕਬੀਰ ਨੇ ਉਨ੍ਹਾਂ ਦੀ ਹਾਲਤ ’ਤੇ ਜਾਰੀ ਮੈਡੀਕਲ ਅਪਡੇਟ ’ਚ ਦੱਸਿਆ, ‘‘ਨਾਨਾ ਜੀ ਨੂੰ ਬੁੱਧਵਾਰ ਸਵੇਰੇ ਦੋ ਵਾਰ ਦਿਲ ਦਾ ਦੌਰਾ ਪਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਹੀਂ ਵਿਗੜੀ। ਉਨ੍ਹਾਂ ਦੀ ਹਾਲਤ ਹਾਲਾਂਕਿ ਹੁਣ ਵੀ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ ’ਤੇ ਹੀ ਹਨ।‘‘

ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਨੂੰ ਹੁਣ ਵੀ ਹੋਸ਼ ਨਹੀਂ ਆਇਆ ਹੈ। ਐੱਮ. ਆਰ. ਆਈ. ਹੋ ਚੁੱਕੀ ਹੈ। ਡਾਕਟਰ ਲਗਾਤਾਰ ਉਨ੍ਹਾਂ ਦੀ ਹਾਲਤ ਦੀ ਜਾਂਚ ਕਰ ਰਹੇ ਹਨ।  ‘ਬਲਬੀਰ ਸੀਨੀਅਰ ਦੀ ਸਿਹਤ ਵਿਗੜਨ ’ਤੇ ਸੈਕਟਰ-36 ਸਥਿਤ ਉਨ੍ਹਾਂ ਦੇ ਘਰ ਤੋਂ ਨਿਜੀ ਹਸਪਤਾਲ ਲੈ ਜਾਇਆ ਗਿਆ ਸੀ। ਉਹ ਆਪਣੀ ਬੇਟੀ ਸੁਸ਼ਬੀਰ ਅਤੇ ਕਬੀਰ ਦੇ ਨਾਲ ਰਹਿੰਦੇ ਹਨ। ਪਿਛਲੇ ਸਾਲ ਜਨਵਰੀ ’ਚ ਨਿਮੋਨੀਆ ਦੇ ਕਾਰਨ ਬਲਬੀਰ ਸੀਨੀਅਰ ਨੂੰ ਹਸਪਤਾਲ ’ਚ 108 ਦਿਨ ਗੁਜ਼ਾਰਨ ਤੋਂ ਬਾਅਦ ਪੀ. ਜੀ. ਆਈ. ਐੱਮ. ਈ. ਆਰ. ਤੋਂ ਛੁੱਟੀ ਮਿਲੀ ਸੀ। 

ਭਾਰਤ ਲਈ ਸੋਨ ਤਮਗੇ ਜਿੱਤਣ ’ਚ ਨਿਭਾਈ ਅਹਿਮ ਭੂਮਿਕਾ
ਉਨ੍ਹਾਂ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬਰਨ (1956) ਓਲੰਪਿਕ ’ਚ ਭਾਰਤ ਲਈ ਸੋਨ ਤਮਗੇ ਜਿੱਤਣ ’ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ ’ਚ ਨੀਦਰਲੈਂਡ ਖਿਲਾਫ 6-1 ਨਾਲ ਮਿਲੀ ਜਿੱਤ ’ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹੇ ਹਨ।
 


author

Davinder Singh

Content Editor

Related News